24.8 C
United Kingdom
Wednesday, June 24, 2026

More

    ਵੈਕਸੀਨ ਕੋਲਡ ਚੇਨ ਦੀ ਸਾਂਭ ਸੰਭਾਲ ਸਬੰਧੀ ਸਿਖਲਾਈ ਦਿੱਤੀ

    ਅਸ਼ੋਕ ਵਰਮਾ
    ਬਠਿੰਡਾ,12ਅਕਤੂਬਰ 2020: ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਦੇਖ ਰੇਖ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਇਲੈਕਟ੍ਰੋਨਿਕ  ਵੈਕਸੀਨ ਇੰਟੈਲੀਜੈਂਸ  ਨੈੱਟਵਰਕ  ਚਾਰ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ’ਚ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਵੈਕਸੀਨ ਦੀ ਕੋਲਡ ਚੇਨ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੇ ਸ਼ਿਰਕਤ ਕੀਤੀ । ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਰੇਂਜ ਦੇ ਪ੍ਰੋਜੈਕਟ ਅਫਸਰ ਜਨੇਦ ਅਹਿਮਦ ਅਤੇ ਪੋ੍ਰਜੈਕਟ ਅਫਸਰ  ਵਿਵੇਕ ਭਾਰਗਵ ਵੱਲੋਂ ਪਾਵਰ ਪ੍ਰੈਜਨਟੇਸ਼ਨ ਰਾਹੀਂ ਟੇ੍ਰਨਿੰਗ ਵਿੱਚ ਹਾਜ਼ਰ ਕੋਲਡ ਚੇਨ ਹੋਲਡਰ ਨੂੰ ਇਲੈਕਟ੍ਰੋਨਿਕ ਵੈਕਸੀਨ ਇੰਟੈਲੀਜੈਂਸ  ਨੈੱਟਵਰਕ  ( ਈ.ਵੀ.ਆਈ.ਐਨ.) ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।
                                 ਜ਼ਿਲਾ ਟੀਕਾਕਰਨ ਅਫਸਰ  ਡਾ. ਮਿਨਾਕਸ਼ੀ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਖਲਾਈ ਦਾ ਮੁੱਖ ਮੰਤਵ ਵੈਕਸੀਨ ਦੀ ਸਾਂਭ ਸੰਭਾਲ ਤੇ ਰਿਕਾਰਡ ਰੱਖਣ ਵਾਲੇ ਕਰਮਚਾਰੀਆਂ ਨੂੰ ਡਿਜੀਟਲ ਡਾਟਾ ਐਂਟਰੀ ਆਨਲਾਈਨ ਸੂਚਨਾ ਭੇੇਜਣ ਸਬੰਧੀ ਜਾਣੂ ਕਰਵਾੳਣਾ  ਹੈ । ਉਨਾਂ ਦੱਸਿਆ ਕਿ ਇਸ ਨਾਲ  ਵੱਖ -ਵੱਖ ਸਿਹਤ ਕੇਂਦਰਾਂ ਚ ਵੈਕਸੀਨ ਦੇ ਸਟਾਕ ਬਾਰੇ ਤੁਰੰਤ ਜਾਣਕਾਰੀ ਮਿਲ ਹੋ ਸਕੇਗੀ ਅਤੇ ਵੈਕਸੀਨ ਦੀ ਕੋਲਡ ਚੇਨ ਪ੍ਰਕਿਰਿਆ ਨੂੰ ਹੋਰ ਵੀ ਬਿਹਤਰ ਬਣਾਕੇ ਵੈਕਸੀਨ ਖਰਾਬ ਹੋਣ ਦੀ ਦਰ +ਚ ਸੁਧਾਰ ਕੀਤਾ ਜਾ ਸਕੇਗਾ । ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ , ਵੀ.ਸੀ.ਸੀ.ਐਮ. ਰਮਨਦੀਪ ਕੌਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!