ਜੱਗਾ ਗਿੱਲ ਸਾਫੂਵਾਲੀਆ
ਜਾਨ ਤਲੀ ‘ਤੇ ਧਰ ਲਈ ਏ ਹੁਣ ਸਾਰੇ ਜੱਟਾਂ ਨੇ।
ਸੁਣ ਸ਼ੰਭੂ ‘ਤੇ ਵੱਜਦੇ ਹੁਣ ਲਲਕਾਰੇ ਜੱਟਾਂ ਦੇ।
ਜੇ ਤੂੰ ਪਾਈ ਭਾਜੀ ਪਾਉਣ ਨਿਆਉਂਦੇ ਢੁੱਕਾਂ ਗੇ,
ਸੰਭਲ ਜਾ ਸਰਕਾਰੇ ਨੀ ਹੁਣ ਜੜ੍ਹ ਚੋਂ ਪੱਟਾਂਗੇ।
ਹੋਰ ਜ਼ੁਲਮ ਨੀ ਜਜਰਨੇ ਨੇ ਹੁਣ ਲੋਕਾਂ ਦਿੱਲੀ ਦੇ,
ਹੁਣ ਧੌਣ ਉੱਤੇ ਜਾ ਗੋਡੇ ਧਰਨੇ ਲੋਕਾਂ ਬਿੱਲੀ ਦੇ।
ਨਈਂ ਫੜ੍ਹ ਕੇ ਤੈਨੂੰ ਪੂਛੋਂ ਕਿਸੇ ਕਿਨਾਰੇ ਸੁੱਟਾਂ ਗੇ।
ਸੰਭਲ ਜਾ ਸਰਕਾਰੇ ਨੀ ਹੁਣ ਜੜ੍ਹ ਚੋਂ ਪੁੱਟਾਂਗੇ।
ਨਲੂਏ ਦੇ ਹਾਂ ਵਾਰਸ ਤੂੰ ਏ ਗੱਲ ਭੁਲਾਵੀਂ ਨਾਂ,
ਸੁੱਤੇ ਸ਼ੇਰਾਂ ਨੂੰ ਤੂੰ ਅੜੀਏ ਭੁੱਲ ਜਗਾਵੀਂ ਨਾਂ।
ਫੱਟ ਗਿਣੇ ਨੀ ਜਾਣੇ ਏਨੀ ਥਾਂ ਤੋਂ ਟੁੱਕਾਂ ਗੇ।
ਸੰਭਲ ਜਾ ਸਰਕਾਰੇ ਨੀ ਹੁਣ ਜੜ੍ਹ ਤੋਂ ਪੁੱਟਾਂਗੇ।
ਸੌ ਹੱਥ ਰੱਸਾ ਗੰਢ ਸਿਰੇ ਤੇ ਗੱਲ ਅਖੀਰਾਂ ਦੀ,
ਜੱਗੇ ਗਿੱਲ ਨੇ ਬੋਲ ਸੁਣਾਈ ਗੱਲ ਜ਼ਮੀਰਾਂ ਦੀ।
ਸਾਫੂਵਾਲੀਆ ਆਖੇ ਹੁਣ ਨਾਂ ਰੋਕਿਆਂ ਰੁਕਾਂ ਗੇ।
ਸੰਭਲ ਜਾ ਸਰਕਾਰੇ ਨੀ ਹੁਣ ਜੜ੍ਹ ਤੋਂ ਪੁੱਟਾਂਗੇ।
ਜੇ ਤੂੰ ਪਾਈ ਭਾਜੀ ਪਾਉਣ ਨਿਆਉਂਦੇ ਢੁੱਕਾਂ ਗੇ
ਸੰਭਲ ਜਾ ਸਰਕਾਰੇ ਨਈਂ ਤਾਂ ਜੜ੍ਹ ਚੋਂ ਪੁੱਟਾਂਗੇ।