ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ: ਪੰਥਕ ਆਗੂ ਜਰਮਨੀ
ਨਵੀਂ ਦਿੱਲੀ 12 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਰਬਾਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਨੂੰ ਭਾਰਤੀ ਹੁਕਮਰਾਨ ਦੀ ਫੌਜ ਵੱਲੋਂ ਸ੍ਰੀ ਅਕਾਲ ਤਖਤ ਦੀ ਇਮਾਰਤ ਨੂੰ ਢਹਿਢੇਰੀ ਕਰਨਾ, ਹਰਿਮੰਦਰ ਸਾਹਿਬ ਨੂੰ ਗੋਲ਼ੀਆਂ ਨਾਲ ਛਨਣੀ ਕਰਨਾ ਅਤੇ ਬਾਕੀ ਗੁਰਧਾਮਾਂ ਚ ਪਵਿੱਤਰਤਾ ਭੰਗ ਕਰਨ ਦੇ ਘਿਨੌਣੇ ਕਾਰਨਾਮੇ ਤੋਂ ਬਾਅਦ ਸਿੱਖਾਂ ਚ ਰੋਹ ਦਾ ਹੋਣਾ ਸੁਭਾਵਿਕ ਹੀ ਸੀ। ਇਹ ਗੱਲ ਦਾ ਤਾਂ ਇਤਹਾਸ ਗਵਾਹ ਹੈ ਕਿ ਸਿੱਖ ਆਪਣੇ ਨਾਲ ਹੋਈ ਨਿੱਜੀ ਵਧੀਕੀ ਨੂੰ ਤਾਂ ਕਿਸੇ ਹੱਦ ਤੱਕ ਬਰਦਾਸ਼ਤ ਕਰ ਸਕਦਾ ਪਰ ਆਪਣੇ ਇਸਟ ਤੇ ਹੋਏ ਕਿਸੇ ਵੀ ਘਾਤਕ ਹਮਲੇ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ। ਉਸ ਦਾ ਜਵਾਬ ਦੇਣ ਲਈ ਜੇ ਸਿਰਧੜ ਦੀ ਲਾਉਣੀ ਪਈ ਕਦੀ ਗੁਰੇਜ਼ ਨਹੀਂ ਕੀਤਾ। ਇਸੇ ਤਰਾਂ ਹੀ ਸਿੱਖ ਕੌਮ ਦੇ ਪੁਰਾਤਨ ਇਤਹਾਸ ਨੂੰ ਦੁਹਰਾਉਣ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਥ ਦੇ ਦੁਸ਼ਮਣ ਨੂੰ ਸੋਧਣ ਲਈ ਕਾਰਜ ਕਰ ਦਿਖਾਇਆ। ਇਹਨਾਂ ਸ਼ਹੀਦਾਂ ਦੀ ਯਾਦ ਚ ਫੈਡਰੇਸ਼ਨ ਨੱਚਾਂਗੀ ਭਾਈ ਜਤਿੰਦਰਵੀਰ ਸਿੰਘ ਪਧਿਆਣਾ ਵੱਲੋਂ ਗੁਰਦੂਆਰਾ ਦਸਮੇਸ਼ ਸਿੰਘ ਸਭਾ ਕਲੋਨ (ਜਰਮਨੀ) ਵਿਖੇ ਸ਼ਹੀਦਾਂ ਦੀ ਯਾਦ ਚ ਸਮਾਗਮ ਕਰਵਾਏ ਗਏ। ਸਮਾਗਮ ਚ ਹਾਜ਼ਰੀ ਭਰਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਬੱਬਰ ਖਾਲਸਾ ਜਰਮਨੀ ਨੇ ਭਾਈ ਸੁੱਖਾ ਜ਼ਿੰਦੇ ਵੱਲੋਂ ਦਿੱਤੇ ਏਕਤਾ ਦੇ ਅਤੇ ਸਿੱਖ ਕੌਮ ਦੇ ਵੱਖਰੇ ਘਰ ਖਾਲਿਸਤਾਨ ਦੇ ਸੰਦੇਸ਼ ਤੇ ਕੌਮ ਨੂੰ ਪਹਿਰਾ ਦੇਣ ਦੀ ਅਪੀਲ ਕੀਤੀ ਤੇ ਆਪਣੀ ਬਚਨਬਧਤਾ ਨੂੰ ਦੁਹਰਾਿਆ। ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਸੰਗਤਾ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨਾਂ ਵੱਲੋ ਜਾਲਮ ਦੇ ਜੁਲਮ ਨੂੰ ਕਿਵੇਂ ਜਵਾਬ ਦਿੱਤੇ, ਦਾ ਇਤਹਾਸ ਬਾਰੇ ਭਰਪੂਰ ਚਾਨਣਾ ਪਾਇਆ। ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਈ ਖਨਿਅਣ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ ਹਨ, ਜਿਨਾਂ ਨੂੰ ਅਸੀਂ ਜਿੱਥੇ ਉਹਨਾਂ ਦੀ ਯਾਦ ਆਪਣੇ ਚੇਤੇ ਚ ਰੱਖਣਾ ਹੈ ਉੱਥੇ ਉਹਨਾਂ ਦੀ ਦਿੱਤੀ ਸ਼ਹਾਦਤ ਦੇ ਨਿਸ਼ਾਨੇ ਪ੍ਰਤੀ ਆਪਣੇ ਫਰਜ ਸਮਝ ਤੁਰਨ ਦੇ ਯਤਨ ਕਰਨੇ ਹਨ। ਕਰੋਨਾਂ ਕਰਕੇ ਸਰਕਾਰੀ ਹਦਾਇਤਾ ਵੀ ਸਖ਼ਤ ਹਨ ਪਰ ਸ਼ਹੀਦੀ ਸਮਾਗਮ ਚ ਉਸ ਦੇ ਵਾਬਜੂਦ ਵੀ ਵੱਡੀ ਗਿਣਤੀ ਵਿੱਚ ਸੰਗਤਾ ਨੇ ਹਾਜ਼ਰੀ ਭਰ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ। ਭਾਈ ਜਸਵੰਤ ਸਿੰਘ ਨੇ ਭਾਈ ਜਤਿੰਦਰਵੀਰ ਸਿੰਘ ਅਤੇ ਆਈਆ ਸੰਗਤਾ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ।