24.8 C
United Kingdom
Wednesday, June 24, 2026

More

    ਹਾਥਰਸ ਕਾਂਡ ਤੇ ਵਜੀਫਾ ਘਪਲੇ ਖਿਲਾਫ ਖੇਤ ਮਜਦੂਰਾਂ ਵੱਲੋਂ ਅਰਥੀ ਫੂਕ ਮੁਜਾਹਰਾ

    ਅਸ਼ੋਕ ਵਰਮਾ
    ਬਠਿੰਡਾ,10ਅਕਤੂਬਰ2020।   ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ ‘ਤੇ ਅੱਜ ਲੰਬੀ ਇਲਾਕੇ ਦੇ ਖੇਤ ਮਜਦੂਰ ਮਰਦ ਔਰਤਾਂ ਵੱਲੋਂ ਹਾਥਰਸ ਕਾਂਡ ਖਿਲਾਫ ਮੰਡੀ ਕਿੱਲਿਆਂਵਾਲੀ ਵਿਖੇ ਯੂ .ਪੀ.ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਦਾ ਪੁਤਲਾ ਫੂਕ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਖੇਤ ਮਜਦੂਰਾਂ ਨੇ ਕਾਂਗਰਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਕੀਤੇ ਕਰੋੜਾਂ ਰੁਪਏ ਦੇ ਕਥਿਤ ਕਥਿਤ ਘਪਲੇ ਖਿਲਾਫ ਵੀ ਅਵਾਜ ਬੁਲੰਦ ਕੀਤੀ । ਇਸ ਮੌਕੇ ਖੇਤ ਮਜਦੂਰਾਂ ਨੇ ਮਦੀ ਤੇ ਯੌਗੀ ਸਰਕਾਰਾਂ ਦਾ ਪਿੱਟ ਸਿਆਪਾ ਕਰਦਿਆਂ ਰੋਹ ਭਰੀ ਨਾਅਰੇਬਾਜੀ ਕੀਤੀ। ਇਕੱਠ ਨੂੰ ਯੂਨੀਅਨ ਦੇ ਆਗੂ ਕਾਲਾ ਸਿੰਘ, ਰਾਮਪਾਲ ਸਿੰਘ ਗੱਗੜ, ਜਸਵੀਰ ਸਿੰਘ ਮਹਿਣਾ ਤੇ ਜਗਸੀਰ ਸਿੰਘ ਖਿਓਵਾਲੀ ਨੇ ਸੰਬੋਧਨ ਕੀਤਾ।
                         ਬੁਲਾਰਿਆਂ ਨੇ ਆਖਿਆ ਕਿ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਯੋਗੀ ਹਕੂਮਤ ਦੀ ਕਥਿਤ ਸ਼ਹਿ ਹੋਣ ਕਾਰਨ ਹੀ ਪੁਲਿਸ ਨੇ ਬਲਾਤਕਾਰ ਦੀ ਧਾਰਾ ਨਹੀਂ ਲਾਈ ਤੇ ਇਸੇ ਕਰਕੇ ਪੀੜਤ ਪਰਿਵਾਰ ਨੂੰ ਬੰਦੀ ਬਣਾ ਕੇ ਪੁਲਿਸ ਵੱਲੋਂ ਅੱਧੀ ਰਾਤ ਨੂੰ ਮਿ੍ਰਤਕ ਲੜਕੀ ਦਾ ਸਸਕਾਰ ਕਰ ਦਿੱਤਾ । ਉਹਨਾਂ ਆਖਿਆ ਕਿ  ‘ਅਜਾਦੀ’ ਦੇ ਸੱਤਰ ਸਾਲਾਂ ਦੇ ਬਾਅਦ ਵੀ ਦਲਿਤਾਂ ਨਾਲ ਜਾਤਪਾਤੀ ਧੱਕੇਸ਼ਾਹੀ ਬਾਦਸਤੂਰ ਜਾਰੀ ਹੈ। ਉਹਨਾਂ ਦੋਸ਼ ਲਾਇਆ ਕਿ ਸਭਨਾਂ ਹਕੂਮਤੀ ਸੰਸਥਾਵਾਂ ਦੇ ਅੰਦਰ ਜਾਤਪਾਤੀ ਕੋਹੜ ਦੀਆਂ ਜੜਾਂ ਫੈਲੀਆਂ ਹੋਣ ਕਾਰਨ ਦਲਿਤਾਂ ਤੇ ਦਲਿਤ ਔਰਤਾਂ ਨੂੰ ਇਨਸਾਫ ਨਹੀਂ ਮਿਲਦਾ ਸਗੋਂ ਉਲਟਾ ਪੀੜਤਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਹੀ ਕੁਝ ਹਾਥਰਸ ਕਾਂਡ ਦੌਰਾਨ ਵਾਪਰ ਰਿਹਾ ਹੈ।
                         ਉਹਨਾਂ ਆਖਿਆ ਕਿ ਜਾਤਪਾਤੀ ਪ੍ਰਬੰਧ ਤੇ ਬੇਜਮੀਨੇ ਹੋਣ ਕਾਰਨ ਦਲਿਤਾਂ ਨੂੰ ਇਨਸਾਨ ਨਹੀਂ ਮਹਿਜ ਵੋਟਾਂ ਹੀ ਸਮਝਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਦੇਸ਼ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਰੋਕਣ ਲਈ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਨਕੰਮੀਆਂ ਸਰਕਾਰਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ।ਮਜਦੂਰ ਆਗੂਆਂ ਨੇ
    ਮੰਗ ਕੀਤੀ ਕਿ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ , ਦੋਸ਼ੀਆਂ ਨੂੰ ਬਚਾਉਣ ਲਈ ਨਿੱਘਰੇ ਹੋਏ ਹੱਥਕੰਡੇ ਅਪਨਾਉਣ ਵਾਲੇ ਸਿਵਲ ਤੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਦਲਿਤ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ‘ਚ ਕਥਿਤ ਘਪਲਾ ਕਰਨ ਦੇ ਮਾਮਲੇ ’ਚ ਮੰਤਰੀ ਧਰਮਸੌਤ ਨੂੰ ਬਰਖਾਸਤ ਕਰਕੇ ਗਿਰਫਤਾਰ ਕੀਤਾ ਜਾਵੇ ਅਤੇ ਦਲਿਤ ਵਿਦਿਆਰਥੀਆਂ ਦੇ ਵਜੀਫੇ ਦੇ ਖੜੇ ਬਕਾਏ ਜਾਰੀ ਕੀਤੇ ਜਾਣ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!