ਬਿਨਾਂ ਕਿਸੇ ਕਾਰਵਾਈ ਤੋਂ ਮੁੜ ਅਗਲੀ ਤਰੀਕ ਪਾਈ ਗਈ
ਨਵੀਂ ਦਿੱਲੀ 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਅੰਦਰ ਹੋਏ ਹਿੰਦੁ ਨੇਤਾਵਾਂ ਜਗਦੀਸ਼ ਗਗਨੇਜਾ ਅਤੇ ਅਮਿਤ ਅਰੋੜਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਅਤੇ ਹੋਰਾਂ ਨੂੰ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਤੋਂ ਵੀਡਿਓ ਕਾਨਫ੍ਰੇਸਿੰਗ ਰਾਹੀ ਮੌਹਾਲੀ ਦੀ ਐਨਆਈਏ ਦੀ ਅਦਾਲਤ ਅੰਦਰ ਬੀਤੇ ਦਿਨ ਪੇਸ਼ ਕੀਤਾ ਗਿਆ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਜ ਚਲੇ ਦੋਨੋਂ ਮਾਮਲੇਆਂ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਤਰੀਕ ਪਾ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਤੇ ਪਾਏ ਗਏ ਵੱਖ ਵੱਖ ਕੇਸਾਂ ਅੰਦਰ ਇਹ 136 ਵੀ ਪੇਸ਼ੀ ਹੈ ਤੇ ਜੱਗੀ ਤੇ ਦਰਜ਼ ਕੀਤੇ ਗਏ ਕਿਸੇ ਵੀ ਮਾਮਲੇ ਅੰਦਰ ਹਾਲੇ ਤਕ ਇਤਨੀਆਂ ਪੇਸ਼ੀਆਂ ਹੋ ਜਾਣ ਦੇ ਬਾਵਜੂਦ ਨਾ ਦੇ ਬਰਾਬਰ ਅਦਾਲਤੀ ਕਾਰਵਾਈ ਹੋਈ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ੇ ਬਣ ਚੁਕਿਆ ਹੈ, ਜੱਗੀ ਜੌਹਲ ਦੇ ਮਾਮਲੇ ਨੂੰ ਲਟਕਾਏ ਜਾਣ ਕਰਕੇ ਪਿਛਲੇ ਮਹੀਨੇ ਬਰਤਾਨਿਆ ਦੇ ਪ੍ਰਧਾਨਮੰਤਰੀ ਦੇ ਘਰ ਦੇ ਬਾਹਰ ਇਕ ਰੋਸ ਮੁਜਾਹਿਰਾ ਹੋਇਆ ਸੀ ਜਿਸ ਵਿਚ ਉਨ੍ਹਾਂ ਕੋਲੋਂ ਹਿੰਦੁਸਤਾਨ ਸਰਕਾਰ ਨਾਲ ਗਲਬਾਤ ਕਰਕੇ ਮਾਮਲੇ ਨੂੰ ਜਲਦ ਨਿਬੇੜਨ ਵਾਸਤੇ ਅਪੀਲ ਕੀਤੀ ਗਈ ਸੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਵੇਗੀ ।