6.1 C
United Kingdom
Thursday, October 22, 2026

More

    ਗਲਾਸਗੋ ਵਿੱਚ ਬੇਘਰੇ ਲੋਕਾਂਂ ਦੀ ਰਾਤ ਦੀ ਪਨਾਹਗਾਹ ਹੋਵੇਗੀ ਨਵੇਂ ਹਾਊਸਿੰਗ ਸੈਂਟਰ ਵਿੱਚ ਤਬਦੀਲ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਅਜੇ ਵੀ ਕਾਫੀ ਅਜਿਹੇ ਲੋਕ ਹਨ ਜੋ ਬੇਘਰ ਹਨ ਅਤੇ ਸੜਕਾਂ ‘ਤੇ ਰਾਤਾਂ ਗੁਜਾਰਨ ਲਈ ਮਜਬੂਰ ਹਨ। ਸਕਾਟਲੈਂਡ ਸਰਕਾਰ ਇਸ ਮਾਮਲੇ ਪ੍ਰਤੀ ਬਹੁਤ ਚਿੰਤਤ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਵੀ ਕਰ ਰਹੀ ਹੈ। ਜਿਸਦੇ ਤਹਿਤ ਹੁਣ ਗਲਾਸਗੋ ਵਿੱਚ ਬੇਘਰੇ ਲੋਕਾਂ ਦੀ ਰਾਤ ਦੀ ਪੁਰਾਣੀ ਪਨਾਹਗਾਹ ਨੂੰ ਇੱਕ ਨਵੀਂ ਸੇਵਾ ਵਿੱਚ ਬਦਲਣਾ ਹੈ ਜਿਸਦਾ ਉਦੇਸ਼ ਬੇਘਰ ਲੋਕਾਂ ਨੂੰ ਜਲਦੀ ਘਰਾਂ ਵਿੱਚ ਲਿਜਾਣਾ ਹੈ। ਇਹ ਨਵਾਂ ਰੈਪਿਡ ਰੀਹਾਊਸਿੰਗ ਕੇਂਦਰ ਬੇਘਰਿਆਂ ਨਾਲ ਨਜਿੱਠਣ ਲਈ ਨਵੀਂ ਸਰਕਾਰ ਦੀ ਪਹੁੰਚ ਦਾ ਇੱਕ ਹਿੱਸਾ ਹੈ। ਸਕਾਟਿਸ਼ ਸਰਕਾਰ ਅਨੁਸਾਰ ਇਸ ਤਰ੍ਹਾਂ ਦੇ ਕੇਂਦਰ ਜੋ ਗਲਾਸਗੋ ਅਤੇ ਏਡਿਨਬਰਗ ਵਿੱਚ ਹਨ ਦੁਆਰਾ ਉਹਨਾਂ ਲੋਕਾਂ ਨੂੰ ਐਮਰਜੈਂਸੀ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹਨ। ਇਨ੍ਹਾਂ ਕੇਂਦਰਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਹੋਰ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਜਾਏਗੀ, ਜਿਸ ਵਿੱਚ ਤੰਦਰੁਸਤੀ, ਸਿਹਤ ਅਤੇ ਸਮਾਜਕ ਦੇਖਭਾਲ ਦੇ ਮੁੱਦੇ, ਕਾਨੂੰਨੀ ਅਧਿਕਾਰ, ਰੁਜ਼ਗਾਰ ਆਦਿ ਸ਼ਾਮਲ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!