23.1 C
United Kingdom
Sunday, June 21, 2026

More

    ਦੁੱਖ ਮੈਨੂ਼ੰ ਮਾਰ ਗਿਆ

    ਦੁੱਖਭੰਜਨ ਰੰਧਾਵਾ
    0351920036369

    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |
    ਹੰਝੂਆਂ ਨੂੰ ਪੀ ਲਈਦਾ,
    ਤੇ ਦਰਦਾਂ ਨੂੰ ਖਾਈਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਸੁੱਕਦਾ ਮੈਂ ਜਾਵਾਂ ਜਿੱਦਾਂ,
    ਵੇਲ ਸੁੱਕ ਜਾਂਦੀ ਏ |
    ਜਦੋਂ ਮੌਤ ਆਈ ਹੋਵੇ ਤਾਂ,
    ਨਬਜ਼ ਰੁੱਕ ਜਾਂਦੀ ਏ |
    ਜਿੱਦਾਂ ਮੋਏ ਹੋਏ ਨੂੰ,
    ਬਾਹੋਂ ਫੜਕੇ ਹਿਲਾਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਜਦੋਂ ਚਾਰ ਜ਼ਖਮਾਂ ਦੀ,
    ਪੀੜ ਸਹਿਣੀਂ ਪੈਂਦੀ ਏ |
    ਉਦੋਂ ਫੇਰ ਅੱਕ ਕੇ ਇਹ,
    ਗੱਲ ਕਹਿਣੀਂ ਪੈਂਦੀ ਏ |
    ਨਈਂ ਫਾਇਦਾ ਕੋਈ ਹੁੰਦਾ,
    ਫੇਰ ਕੀਤੀ ਹੋਈ ਕਮਾਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਜਦੋਂ ਤੇਰੀ ਲੋੜ ਪੈ ਜਾਏ,
    ਤੇ ਮੂੰਹ ਜਦੋਂ ਤੂੰ ਵੱਟ ਲਏਂ |
    ਪੱਕੇ ਰਿਸ਼ਤੇ ਦਾ ਧਾਗਾ ਜਦੋਂ,
    ਤੂੰ ਬਿਨਾ ਕਹੇ ਕੱਟ ਲਏਂ |
    ਉਦੋਂ ਪਤਾ ਲਗਦਾ ਏ ,
    ਸਾਰੀ ਹੀ ਚੰਗਿਆਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਮੈਂ ਤੈਨੂੰ ਜਾਣ ਗਿਆ ,
    ਤੇ ਤੂੰ ਮੈਨੂੰ ਜਾਣ ਗਈ ਨੀ |
    ਮੇਰਾ ਅੰਦਰ ਤੂੰ ਪੜ੍ਹ ਲਿਆ,
    ਤੇ ਮੈਨੂੰ ਨੀ ਪਛਾਣ ਗਈ |
    ਇਸ਼ਕ ਚ ਪਤਾ ਨਾ ਲੱਗੇ,
    ਟੋਏ ਦਾ ਨਾ ਖਾਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਨੀ ਕੁੱਜਿਆਂ ਦੇ ਵਿੱਚ ਜਦੋਂ,
    ਸਵਾਹ ਬਣ ਜਾਈਦੈ |
    ਉਦੋਂ ਹੀ ਫੇਰ ਘਾਟਾ-ਵਾਧਾ,
    ਨੀ ਜਿੰਦਗੀ ਦਾ ਪਾਈਦੈ |
    ਪਤਾ ਉਦੋਂ ਲਗਦਾ ਏ,
    ਖੁਦਾ ਤੇਰੀ ਖੁਦਾਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    ਸੋਗ ਦੀਆਂ ਝਾਂਜਰਾਂ ਦੇ,
    ਨੀ ਬੋਰ ਜਦੋਂ ਛਣਕੇ |
    ਪੁੱਠੀਆਂ ਪਈਆਂ ਤੇ ਮੇਰੇ,
    ਹਿੱਲੇ ਸਾਰੇ ਮਣਕੇ |
    ਹੈ ਪਤਾ ਦੁੱਖਭੰਜਨ ਨੇਂ,
    ਪੁੱਛਿਆ ਦਵਾਈ ਦਾ |
    ਦੁੱਖ ਮੈਨੂ਼ੰ ਮਾਰ ਗਿਆ,
    ਤੇਰੇ ਨਾਲ ਲਾਈਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!