3.5 C
United Kingdom
Sunday, March 8, 2026

More

    ਸੈਂਟਰ ਹੈਡ ਟੀਚਰ ਕੁਲਵਿੰਦਰ ਕੌਰ 4 ਦਹਾਕਿਆਂ ਦੀ ਬੇਦਾਗ ਸੇਵਾ ਉਪਰੰਤ ਸੇਵਾ ਮੁਕਤ

    ਅਸ਼ੋਕ ਵਰਮਾ
    ਬਠਿੰਡਾ,6ਅਕਤੂਬਰ2020। ਸੈਂਟਰ ਹੈਡ ਟੀਚਰ ਕੁਲਵਿੰਦਰ ਕੌਰ ਸਿੱਖਿਆ ਵਿਭਾਗ ਪੰਜਾਬ ’ਚ ਕਰੀਬ 4 ਦਹਾਕਿਆਂ ਦੀ ਬੇਦਾਗ ਸੇਵਾ ਉਪਰੰਤ ਸੈਂਟਰ ਹੈਡ ਐਲੀਮੈਟਰੀ ਸਕੂਲ ਚੱਕ ਅਤਰ ਸਿੰਘ ਵਾਲਾ ਤੋਂ ਸੇਵਾਮੁਕਤ ਹੋ ਗਏ ਹਨ। ਉਨਾਂ ਦੀ ਸੇਵਾਮੁਕਤੀ ਮੌਕੇ ਜਿਲਾ ਸਿੱਖਿਆ ਅਫਸਰ ਬਠਿੰਡਾ  ਹਰਦੀਪ ਸਿੰਘ ਤੱਗੜ ਅਤੇ ਡਿਪਟੀ ਡੀਈਓ ਬਲਜੀਤ ਸਿੰਘ ਸੰਦੋਹਾ ਨੇ ਸਿੱਖਿਆ ਵਿਭਾਗ ਤਰਫੋਂ ਪ੍ਰਸੰਸਾ ਪੱਤਰ ਨਾਲ ਭੇਂਟ ਕੀਤਾ ।  ਮੈਡਮ ਕੁਲਵਿੰਦਰ ਕੌਰ ਦਾ ਜਨਮ ਪਿੰਡ ਬਾਲਿਆਂ ਵਾਲੀ ਦੇ ਇੱਕ ਗਰੀਬ ਪ੍ਰੀਵਾਰ ’ਚ ਜਨਮ ਹੋਇਆ। ਉਹ ਆਪਣੇ ਮਿਹਨਤ ਅਤੇ ਲਗਨ ਦੇ ਸਿਰ ਤੇ ਇਸ ਮੁਕਮਾ ਤੇ ਪੁੱਜੇੇ। ਉਨਾਂ ਮੁੱਢਲੀ ਸਿੱਖਿਆ ਆਪਣੇ ਹੀ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ  ਤੋਂ ਪ੍ਰਾਪਤ ਕੀਤੀ ।    
                   ਜੇਬੀਟੀ  ਕਰਨ ਤੋਂ ਬਾਅਦ ਸਿੱਖਿਆ ਵਿਭਾਗ ਹਰਿਆਣਾ ਵਿੱਚ 17 ਨੰਵਬਰ-1981 ਨੂੰ   ਸਰਕਾਰੀ ਪ੍ਰਾਇਮਰੀ ਸਕੂਲ ਅਨੰਦਗੜ ਜਿਲਾ ਸਿਰਸਾ ’ਚ ਸੇਵਾਵਾਂ ਸ਼ੁਰੂ ਕੀਤੀਆਂ। ਸ਼ਾਦੀ ਪਿੱਛੋਂ ਉਨਾਂ ਮਿਤੀ11 ਸੰਤਬਰ1989 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਤਰ ਸਿੰਘ ਵਾਲਾ ’ਚ  ਜੇ.ਬੀ.ਟੀ ਅਧਿਆਪਕਾ ਵਜੋਂ ਨਿਯੁਕਤ ਹੋਏ । ਉਨਾਂ  ਯੋਗਤਾ ਵਧਾ ਲਈ ਤਾਂ ਉਨਾਂ ਨੂੰ 18 ਸਤੰਬਰ 2015 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਰਸਰਾਮ ਨਗਰ ਬਠਿੰਡਾ  ਵਿਖੇ ਹੈਡ ਟੀਚਰ  ਬਣਾ ਦਿੱਤਾ ।  ਉਨਾਂ ਨੂੰ 22 ਅਗਸਤ 2018  ਨੂੰ ਸਰਕਾਰੀ  ਪ੍ਰਾਇਮਰੀ ਸਕੂਲ ਚੱਕ ਅਤਰ ਸਿੰਘ ਵਾਲਾ ਦਾ  ਸੈਂਟਰ ਹੈਡ ਟੀਚਰ  ਬਣਾ ਦਿੱਤਾ ਗਿਆ ਜਿੱਥੋਂ ਹੁਣ ਉਹ ਸੇਵਾਮੁਕਤ ਹੋ ਗਏ ਹਨ। ਸਿੱਖਿਆ ਵਿਭਾਗ ’ਚ ਕੰਮ ਕਰਦਿਆਂ ਆਪਣੀ ਦਿਆਨਤਦਾਰੀ ਨਾਲ ਸਮਾਜ ਅਤੇ ਵਿਦਿਆਰਥੀਆਂ ’ਚ ਖਾਸ ਮੁਕਾਮ ਬਣਾਇਆ।
                         ਸੇਵਾ ਮੁਕਤੀ ਸਮਾਗਮ ਮੌਕੇ  ਸੈਂਟਰ ਦੇ ਸਮੂਹ ਸਟਾਫ ਮੈਡਮ ਲਵਨੀਤ ਕੌਰ, ਜਸਵਿੰਦਰ ਸਿੰਘ ਹੈੱਡ ਟੀਚਰ ਘੁੱਦਾ, ਚਰਨਜੀਤ ਕੌਰ ਜੰਗੀਰਾਣਾ, ਰੁਪਿੰਦਰ ਕੌਰ ਨੰਦਗੜ , ਸਰਜੀਤ ਕੌਰ ਬਾਜਕ ਹਰਜੀਤ ਕੌਰ ਘੁੱਦਾ ਆਦਿ ਨੇ ਉਨਾਂ ਨੂੰ ਸਨਮਾਨਿਤ ਕਰਦਿਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਡੀਈਓ ਸ਼ਿਵਪਾਲ ਗੋਇਲ,ਬਾਲਕ ਸਿੱਖਿਆ ਅਫਸਰ ਹਰਮੰਦਰ ਸਿੰਘ ਬਰਾੜ , ਰਾਜਵਿੰਦਰ ਸਿੰਘ ਬਰਾੜ, ਮਨਦੀਪ ਸਿੰਘ ਕੋਠੇ ਮੁਲਤਾਨੀਆ ,ਸੰਦੀਪ ਕੁਮਾਰ , ਜਿਲਾ ਮੀਡੀਆ ਕੁਆਡੀਨੇਟਰ ਬਲਵੀਰ ਸਿੰਘ ਸਿੱਧੂ ,ਅਸ਼ਵਨੀ ਕੁਮਾਰ, ਅਤੇ ਧਰਮਿੰਦਰ ਸ਼ਰਮਾ ਆਦਿ ਹਾਜਰ ਸਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!