12.5 C
United Kingdom
Monday, September 7, 2026

More

    ਧੀ ਤੇਰੀ ਕੁਰਲਾਉਂਦੀ

    ਰਜਨੀ ਵਾਲੀਆ
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਹੰਝੂਆਂ ਨਾਲ ਨਿਭਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਜੋ ਮੰਗਦੀ ਸੀ ਮਿਲ ਜਾਂਦਾ ਸੀ,
    ਤੂੰ ਨਹੀਂ ਸੀ ਕਦੇ ਤਰਸਾਇਆ |
    ਬਾਬਲਾ ਤੇਰੇ ਨਾਲ ਨਾ ਗੱਲ ਹੋਈ,
    ਵੇ ਜਦੋਂ ਵੇਲਾ ਅਖੀਰੀ ਆਇਆ |
    ਦਿਲ ਵਿੱਚ ਪੀੜ ਲੁਕੋਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਪੰਜ ਅਕਤੂਬਰ ਨੂੰ ਦਿਨੇ ਪੰਜ ਵਜੇ,
    ਤੂੰ ਕਰ ਗਿਆ ਖਾਲੀ ਵਿਹੜਾ |
    ਮੈਂ ਭੁੱਬੀਂ ਹੋ-ਹੋ ਰੋਈ ਬਾਬਲਾ,
    ਮੰਦਭਾਗਾ ਉਹ ਦਿਨ ਸੀ ਜਿਹੜਾ |
    ਦਮ-ਦਮ ਨਾਲ ਧਿਆਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਹੁਣ ਤਾਂ ਮੈਨੂੰ ਸਾਰਾ ਆਲਮ,
    ਬਿਨ ਬਾਬਲ ਬੀਆਬਾਨ ਲੱਗੇ |
    ਮੈਂ ਸਾਹ ਲੈਂਦੀ ਹਾਂ ਜਾਨ ਨਹੀ ਲਗਦੀ,
    ਮੈਨੂੰ ਆਪਾ ਮੇਰਾ ਬੇਜਾਨ ਲੱਗੇ |
    ਲੋੜ ਤੇਰੀ ਅੱਜ ਤੈਨੂੰ ਧੀ ਬੁਲਾਉਂਦੀ ਪਈ ਏ |
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਤੂੰ ਪੰਜਾਂ ਤੱਤਾਂ ਵਿੱਚ ਹੋ ਗਿਓਂ ,
    ਵਿਲੀਨ ਬਾਬਲਾ ਮੈ ਕਾਸੇ ਜੋਗੀ ਨਾ |
    ਤੂੰ ਪੰਜਾਂ ਤੱਤਾਂ ਵਿੱਚ ਹੋ ਗਿਓਂ ,
    ਵਿਲੀਨ ਬਾਬਲਾ ਮੈ ਕਿਸੇ ਪਾਸੇ ਜੋਗੀ ਨਾ |
    ਮਨ ਨੂੰ ਰਹਿ-ਰਹਿ ਸਮਝਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਕਿਵੇਂ ਵਿਸਾਰਾਂ ਤੇਰੇ ਲਾਡ ਲਡਾਏ,
    ਬਾਬਲਾ ਧੀ ਮੈਂ ਤੇਰੀ ਲਾਡਾਂ ਮੱਤੀ |
    ਦੋ ਬੋਲ ਵੀ ਸਾਂਝੇ ਨਾ ਮਿਲੇ ਕਰਨ,
    ਨੂੰ ਸੀ ਹੋਣੀਂ ਆਈ ਬਣਕੇ ਕੁਪੱਤੀ |
    ਤੇਰੀ ਬਰਸੀ ਤੇ ਅੱਜ ਪਛਤਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਮੈਂ ਤੱਕਿਆ ਨਹੀਂ ਸੀ ਰੱਬ ਕਦੇ,
    ਪਰ ਤੇਰੇ ਚੋਂ ਨਜਰੀ ਪੈਂਦਾ ਸੀ |
    ਤੇਰੀ ਹਰ ਇੱਕ ਗੱਲ ਸਿਆਣੀ,
    ਸੀ ਤੂੰ ਜੋ-ਜੋ ਵੀ ਮੈਨੂੰ ਕਹਿੰਦਾ ਸੀ |
    ਅੱਖ ਕੱਲ ਦੀ ਮੇਰੀ ਵਹਿੰਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    ਤੇਰੇ ਤੋਂ ਕਈ ਕੁਝ ਸਿਖਿਆ ਮੈਂ,
    ਸਿਖਿਆ ਤੇ ਹਾਸਲ ਕੀਤਾ ਵੀ |
    ਤੂੰ ਕਿਹਾ ਸੀ ਤਸੀਹੇ ਜਰ ਜਾਵੀਂ,
    ਮੈਂ ਜਰੇ ਤੇ ਮੂੰਹ ਨੂੰ ਸੀਤਾ ਵੀ |
    ਰਜਨੀ ਹੁਣ ਡਿਗ-ਡਿਗ ਢਹਿੰਦੀ ਪਈ ਏ |
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |
    ਧੀ ਤੇਰੀ ਕੁਰਲਾਉਂਦੀ ਪਈ ਏ,
    ਅੱਜ ਕੋਈ ਆਖੋ ਮੇਰੇ ਬਾਬਲ ਨੂੰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!