2.1 C
United Kingdom
Saturday, March 7, 2026

More

    ਆਮ ਆਦਮੀ ਪਾਰਟੀ ਨੇ ਕੱਢਿਆ ਹਾਥਰਾਸ ਕਾਂਡ ਖਿਲਾਫ ਕੈਂਡਲ ਮਾਰਚ

    ਅਸ਼ੋਕ ਵਰਮਾ
    ਬਠਿੰਡਾ,4ਅਕਤੂਬਰ2020:   ਯੂਪੀ ਦੇ ਕਸਬਾ ਹਾਥਰਸ ਵਿੱਚ ਬੀਤੇ ਦਿਨੀਂ ਵਾਪਰੀਆਂ ਬਲਾਤਕਾਰ ਕਾਂਡ ਨੂੰ ਯੋਗੀ ਸਰਕਾਰ ਦੇ ਮੱਥੇ ਤੇ ਕਲੰਕ ਕਰਾਰ ਦਿੰਦਿਆਂ ਇਸ ਨੂੰ ਨਾਂ ਬਰਦਾਸ਼ਤ ਯੋਗ ਦੱਸਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਯੋਗੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਤੇ ਤੁਲੀ ਹੋਈ ਹੈ ਜਿਸ ਨੂੰ ਫੌਰੀ ਬਰਖਾਸਤ ਕਰ ਦੇਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਅਨਿਲ ਠਾਕੁਰ, ਐਡਵੋਕੇਟ ਨਵਦੀਪ ਸਿੰਘ ਜੀਦਾ, ਅੰਮਿ੍ਰਤ ਲਾਲ ਅਗਰਵਾਲ ਅਤੇ ਨੀਲ ਗਰਗ ਨੇ ਕਿਹਾ ਕਿ ਯੋਗੀ ਸਰਕਾਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਵੇ ਅਤੇ ਜਬਰੀ ਸਸਕਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰੇ। ਅਨਿਲ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਦਸ ਸਾਲਾਂ ਦੇ ਰਾਜ ਵਿੱਚ ਅਨੇਕਾਂ ਬਲਾਤਕਾਰ ਕਾਂਡ ਵਾਪਰ ਚੁੱਕੇ ਹਨ ਜਿਸ ਨਾਲ ਬੱਚਿਆਂ ਦੀ ਇੱਜ਼ਤ ਨੂੰ ਤਾਰ ਤਾਰ ਕੀਤਾ ਗਿਆ ਹੈ ਪਰ ਬੀਤੇ ਦਿਨ ਹਾਥਰਸ ਕਾਂਡ ਜਿਸ ਵਿੱਚ ਪੀੜਤ ਬੱਚੀ ਦੀ ਰੀੜ ਦੀ ਹੱਡੀ ਤੋੜ ਕੇ ਅਤੇ ਜੀਭ ਕੱਟ ਦਿੱਤੀ ਗਈ ਸੀ ਉਹ ਦੇਸ਼ ਲਈ ਮੰਦਭਾਗੀ ਘਟਨਾ ਹੈ ।
                     ਉਨਾਂ ਕਿਹਾ ਕਿ ਹੁਣ ਤੱਕ ਦੇ ਸਭ ਤੋਂ ਘਿਨਾਉਣੇ ਕਾਂਡ  ਲਈ ਸਿੱਧੇ ਤੌਰ ਤੇ ਯੂਪੀ ਦੀ ਬੀਜੇਪੀ ਸਰਕਾਰ ਜਿੰਮੇਵਾਰ ਹੈ। ਉਨਾਂ ਕਿਹਾ ਕਿ ਮੋਦੀ ਰਾਜ ਵਿੱਚ ਦੇਸ਼ ਵਾਸੀ ਸੁਰੱਖਿਅਤ ਨਹੀਂ ਹਨ ਅਤੇ ਅੱਜ ਆਪਣੀਆਂ ਧੀਆਂ ਨੂੰ ਬਚਾ ਲਈ ਮਾਪੇ ਆਪ ਅੱਗੇ ਆਉਣ ਲੱਗੇ ਹਨ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਠਾਕੁਰ ਨੇ ਕਿਹਾ ਕਿ ਹਾਥਰਸ ਪਹੁੰਚੇ ਮੀਡੀਆ ਨੂੰ ਘਟਨਾ ਸਥਾਨ ਤੇ ਨਾ ਜਾਣ ਦੇਣਾ ਨਿੰਦਣਯੋਗ ਹੈ ਅਤੇ ਇਸ ਤੋਂ ਸਾਫ ਜਾਹਿਰ ਹੋ ਗਿਆ ਕਿ ਪੁਲਿਸ ਤੇ ਯੂਪੀ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨਾਂ ਮੰਗ ਕੀਤੀ ਕਿ ਬਲਾਤਕਾਰ ਕਰਨ ਵਾਲੇ ਚਾਰੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੀ ਸਜਾ ਦਿੱਤੀ ਜਾਵੇ। ਇਸ ਮੌਕੇ ਪ੍ਰਦੀਪ ਮਿੱਤਲ, ਧਰਮਵੀਰ, ਭੁਪਿੰਦਰ ਬਾਂਸਲ, ਅਮਨ ਸਰਮਾ, ਅਚਲਾ ਸ਼ਰਮਾ, ਹਰਮੀਤ ਚਹਿਲ, ਪ੍ਰਦੀਪ ਕਾਲੀਆ, ਹੈਪੀ, ਦੀਪਕ ਬਾਂਸਲ, ਰਾਮਫਲ, ਬੰਟੀ, ਅਨਿਲ ਆਦਿ ਹਾਜਰ ਸਨ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!