ਦੁੱਖਭੰਜਨ ਰੰਧਾਵਾ
0351920036369
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਜਦੋਂ ਰਾਂਝਾ ਸੀ ਕੁਰਲਾਇਆ,
ਤੇਰੀ ਕਿੱਥੇ ਸੀ ਖੁਦਾਈ |
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਤੈਨੂੰ ਸਾਰ ਨਹੀਂ ਤਾਂ ਹੋਣੀ,
ਚਾਹੀਦੀ ਏ ਜਰੂਰ |
ਮੈਂ ਕੀਤਾ ਇਸ਼ਕ ਜੇ ਹਕੀਕੀ,
ਤਾਂ ਮੇਰਾ ਕੀ ਕਸੂਰ |
ਚੰਨ ਰੋਇਆ-ਚੰਨ ਰੋਇਆ,
ਤਾਰੇ ਭਰਨ ਗਵਾਹੀ |
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਤੇਰੇ ਕਰਕੇ ਮੈਂ ਆਪਣਾਂ,
ਆਪ ਹੈ ਗਵਾਇਆ |
ਤੇਰੇ ਕਰਕੇ ਮੈਂ ਭੱਠ ਵਿੱਚ,
ਖੁਦ੍ਹ ਨੂੰ ਤਪਾਇਆ |
ਹਾਰ ਹੁੰਦੀ ਏ ਕੀ ਮੈਂ,
ਰੋਜ਼-ਰੋਜ਼ ਅਜ਼ਮਾਈ|
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਚਾਕ ਬਣਕੇ ਸੀ ਰਾਂਝਣੇ,
ਨੇਂ ਮੱਝੀਆਂ ਚਰਾਈਆਂ |
ਹੁਣ ਖੇੜੇ ਹੋ ਗਏ ਹੱਕਦਾਰ,
ਮੱਚੀਆਂ ਹਾਲ ਦੁਹਾਈਆਂ |
ਰਾਂਝੇ ਬੇਲਿਆਂ ਦੀ ਰੇਤ ਸਾਰੀ,
ਨੰਗੇ ਪੈਰੀਂ ਗਾਹੀ |
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਹੋਈਓਂ ਨਾ ਜੇ ਮੇਰੀ ਨੀ,
ਮੇਰੇ ਪੱਲੇ ਪਾ ਦਈਂ ਰੋਣਾ |
ਮੈਨੂੰ ਦੁੱਖ ਰਾਸ ਆਏ ਨੀ,
ਮੈਨੂੰ ਮੌਤ ਨੇਂ ਵਿਆਹੁਣਾ |
ਨੀ ਮੈਨੂੰ ਸਮਝ ਨਾ ਆਏ,
ਅੱਗੇ ਖੂਹ ਪਿੱਛੇ ਖਾਈ|
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਮੇਰੇ ਤਿਲਮਿਲਾਉਂਦੇ ਚਾਅ,
ਇਹਨਾਂ ਨੂੰ ਪੀੜ ਦਾ ਸਰਾਪ |
ਹੁੰਗਾਰੇ ਭਰਦੀਆਂ ਚੀਸਾਂ,
ਤੇ ਦੁੱਖ ਟੁੱਕੇ ਆਪ |
ਮੈਨੂੰ ਤੇਰੇ ਨਾਲ ਕਾਹਦਾ,
ਖੁਦ ਨਾਲ ਹੀ ਗਿਲਾ ਈ |
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |
ਮੇਰਾ ਘੜਾ ਟੁੱਟਣੇ ਚ ਹੁਣ,
ਦੇਰ ਨਾ ਰਈ ਭੋਰਾ |
ਸਾਹ ਮਰਨੇ ਨੂੰ ਆਏ,
ਜਿਉਣ ਜੋਗਾ ਏ ਬਸ ਝੋਰਾ |
ਦੁੱਖਭੰਜਨ ਦੇ ਦਿਨ ਹੁਣ,
ਰਹਿ ਗਏ ਬਸ ਢਾਈ |
ਹੀਰ ਹੋ ਗਈ ਪਰਾਈ,
ਰਾਂਝੇ ਦੀ ਪੈ ਗਈ ਜੁਦਾਈ |