2 C
United Kingdom
Saturday, March 7, 2026

More

    ਪੰਜਾਬ ਦੇ ਗਵਰਨਰ ਦੇ ਘਿਰਾਓ ਕਰਨ ਅਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਲਈ ਭਾਰੀ ਅਕਾਲੀ ਜੱਥਾ ਰਵਾਨਾ

    ਮਲੇਰਕੋਟਲਾ 01 ਅਕਤੂਬਰ (ਮੁਹੰਮਦ ਹਨੀਫ ਥਿੰਦ)

    ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸਾਨੀ ਖਿਲਾਫ਼ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਪਾਸ ਬਿਲਾਂ ਤੇ ਰਾਸ਼ਟਰਪਤੀ ਵੱਲੋਂ ਬਿਲਾਂ ਨੂੰ ਦਿੱਤੀ ਮਨਜ਼ੂਰੀ ਨੂੰ ਲੈ ਕੇ ਵਿੱਢੇ ਸੰਘਰਸ਼ ਤਹਿਤ ਅੱਜ ਪੰਜਾਬ ਦੇ ਗਵਰਨਰ ਦੇ ਘਿਰਾਓ ਕਰਨ ਅਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣ ਲਈ ਦਿੱਤੇ ਪ੍ਰਗਰਾਮ ਮੁਤਾਬਕ ਮਲੇਰਕੋਟਲਾ ਤੋ ਸਥਾਨਕ ਟਰੱਕ ਯੂਨੀਅਨ ਚੌਕ ਤੋਂ ਕਰੀਬ ਡੇਢ ਸੌ ਗੱਡੀਆਂ ਦਾ ਕਾਫਲਾ ਸਾਬਕਾ ਮੰਤਰੀ ਨੁਸਰਤ ਇਕਰਾਮ ਬੱਗਾ, ਯੂਨਸ ਬਖਸ਼ੀ, ਸ਼ਹਿਰੀ ਪ੍ਰਧਾਨ ਮੁੰਹਮਦ ਸ਼ਫੀਕ ਚੌਹਾਨ, ਮੁਹੰਮਦ ਅਸਲਮ ਕਾਲਾ, ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ, ਤਰਲੋਚਨ ਸਿੰਘ ਧਲੇਰ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਜੰਗ ਦਾ ਬਿਗਲ ਵਜਾ ਦਿੱਤਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ, ਗਰੀਬਾਂ ਦੀ ਪਾਰਟੀ ਹੋਣ ਤੇ ਸਰਕਾਰ ਨੂੰ ਮਜਬੂਰ ਕਰਨ ਲਈ ਵੱਡੇ ਛੋਟੇ ਲੀਡਰ ਸਮੇਤ ਵਰਕਰ ਸੜਕਾਂ ‘ਤੇ ਕੇਂਦਰ ਸਰਕਾਰ ਖਿਲਾਫ਼ ਡੱਟ ਕੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜ ਰਹੇ ਹਨ। ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਉਦੋਂ ਤੱਕ ਲੜਦਾ ਰਹੇਗਾ ਜਦੋਂ ਤੱਕ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਹੁੰਦਾ। ਇਹਨਾਂ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਸਿੱਖ ਕੌਮ, ਮੁਸਲਿਮ, ਹਿੰਦੂ ,ਦਲਿਤ ਈਸਾਈ ਭਾਈਚਾਰੇ ਦਾ ਅਕਾਲੀ ਦੱਲ ਵਿਚ ਭਰੋਸਾ ਸਾਡੇ ਹੌਸਲੇ ਬੁਲੰਦ ਕਰਦਾ ਹੈ, ਪੰਜਾਬ ਵਿੱਚ ਕਾਂਗਰਸ ਦੀ ਹਿੰਦੂ ,ਸਿੱਖ ,ਮੁਸਲਿਮ, ਦਲਿਤ ਤੇ ਈਸਾਈ ਵਿਰੋਧੀ ਕਾਂਗਰਸ ਦੀਆ ਜੜਾਂ ਪੁੱਟ ਕੇ ਅਕਾਲੀ ਦਲ ਪੰਜਾਬ ਦੀ ਨੁਮਾਇੰਦਗੀ ਕਰੇਗਾ। । ਇਸ ਮੌਕੇ ਸਾਬਕਾ ਚੈਅਰਮੇਨ ਸਾਬਰ ਅਲੀ ਢਿੱਲੋਂ, ਸਾਬਕਾ ਚੈਅਰਮੇਨ ਐਡਵੋਕੇਟ ਸ਼ਮਸ਼ਾਦ, ਜੁਲਫ਼ਕਾਰ ਅਲੀ ਖਾਂ, ਮੂਨਸ਼ੀ ਮੁਹੰਮਦ ਫ਼ੈਸਲ, ਮੁਹੰਮਦ ਯਾਸਰ ਅਲਫ਼ਾਜ਼, ਪੱਪੂ ਖਾਂ, ਲਾਲ ਮੁਹੰਮਦ ਤੱਖਰ, ਦਰਸ਼ਨ ਸਿੰਘ ਝਨੇਰ, ਸੰਦੀਪ ਸਿੰਘ ਖਟੜ੍ਹਾ, ਮੁਹੰਮਦ ਨਜੀਰ ਸਾਬਕਾ ਐਮ.ਸੀ, ਅਬਦੁਲ ਗੁਫੂਰ ਧਲੇਰ, ਹਰਬਾਗ ਸਿੰਘ ਬਾਗਾ, ਅਕਰਮ ਬੱਗਾ, ਸ਼ਮਸ਼ਾਦ ਝੌਕ, ਅਸ਼ਰਫ਼ ਕੁਰੈਸ਼ੀ, ਜਸਪਾਲ ਸਿੰਘ ਧਲੇਰ, ਜੈ ਰਾਮ ਸਿੰਘ, ਸੁਖਦੇਵ ਸਿੰਘ ਭੂੱਲਰ, ਮੁਹੰਮਦ ਅਖ਼ਤਰ ਗਰੀਬ ਨਗਰੀ, ਡਾ: ਸਰਾਜ ਚੱਕ, ਬਿੱਕਰ ਨੱਥੋਹੇੜੀ, ਲਾਲਦੀਨ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਗੱਡੀਆਂ ਦੇ ਕਾਫਲੇ ਵਿੱਚ ਸ਼ਾਮਿਲ ਹੋ ਕੇ ਸੰਗਰੂਰ ਲਈ ਰਵਾਨਾ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!