ਦੁੱਖਭੰਜਨ ਰੰਧਾਵਾ
0351920036369
ਮਾਪਿਆਂ ਨੇ ਜਿਹੜਾ,
ਏ ਜਵਾਈ ਲੱਭਿਆ |
ਨਿਰਮੋਹਾ ਸਿਰੇ ਦਾ,
ਕਸਾਈ ਲੱਭਿਆ |
ਮਾਪਿਆਂ ਨੇ ਜਿਹੜਾ ,
ਏ ਜਵਾਈ ਲੱਭਿਆ |
ਮਾਏਂ ਦੱਸਾਂ ਕੀ ਮੈਂ ਦੁੱਖ,
ਜਰ ਦੀਆਂ ਰੋਜ਼ ਨੀ |
ਮਾਏਂ ਨੀ ਮੈਂ ਹੀਲੇ ਕੀ-ਕੀ,
ਕਰ ਦੀਆਂ ਰੋਜ਼ ਨੀ |
ਬਾਬਲਾ ਕਿਹੜਾ ਵੈਰ ,
ਕੱਢਿਆ ਤਬਾਹੀ ਲੱਭਿਆ |
ਮਾਪਿਆਂ ਨੇ ਜਿਹੜਾ ,
ਏ ਜਵਾਈ ਲੱਭਿਆ |
ਬੋਲਦਾ ਏ ਰੁੱਖਾ ਤੇ,
ਨਿੱਤ ਪਾਵੇ ਫਿਟਕਾਰਾਂ ਮਾਂ |
ਹੱਥ ਮੇਰੇ ਬੱਝੇ ਜੀਅ ਕਰੇ,
ਇਸਨੂੰ ਮਾਰਾਂ ਮਾਂ |
ਪੇਚ ਉਹਦੇ ਢਿੱਲੇ ਨੇਂ,
ਕੀ ਸੁ਼ਦਾਈ ਲੱਭਿਆ |
ਮਾਪਿਆਂ ਨੇ ਜਿਹੜਾ ,
ਏ ਜਵਾਈ ਲੱਭਿਆ |
ਨੀ ਝੁਰਦੀ ਆਂ ਰੋਜ਼,
ਮਾਏਂ ਰੋਣਾ ਪੈਂਦਾ ਏ |
ਨੀ ਦੁੱਖ ਡਾਢੇ ਦੇਵੇ,
ਦੁੱਖ ਢੋਣਾ ਪੈਂਦਾ ਏ |
ਡਰ ਸਹਿਮ ਰਵੇ ਚੌਵੀ,
ਘੰਟੇ ਫਾਹੀ ਲੱਭਿਆ |
ਮਾਪਿਆਂ ਨੇ ਜਿਹੜਾ ,
ਏ ਜਵਾਈ ਲੱਭਿਆ |
ਗਮ ਦਿਆਂ ਪਾਣੀਆਂ ਚ,
ਨੱਕ ਤਾਈਂ ਡੁੱਬ ਗਈ |
ਮੈਂ ਦੱਸ ਮਾਏਂ ਮੇਰੀਏ ਕਿਹੜੇ,
ਖੋਭਿਆਂ ਚ ਖੁਭ ਗਈ |
ਹੋ ਦੁਖੀ ਵੱਜ ਜਾਵੇ ਨਾ ,
ਛਾਲ ਖਾਈ ਲੱਭਿਆ |
ਮਾਪਿਆਂ ਨੇ ਜਿਹੜਾ ,
ਏ ਜਵਾਈ ਲੱਭਿਆ