9.8 C
United Kingdom
Monday, June 8, 2026

More

    ਐਡੀਲੇਡ ‘ਚ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦੇ 113ਵੇਂ ਜਨਮ ਦਿਨ ‘ਤੇ ਕੀਤਾ ਸਿਜਦਾ

    ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਸਖਤ ਜਰੂਰਤ : ਦੀਪ, ਮੰਡ

    ਬ੍ਰਿਸਬੇਨ, 29 ਸਤੰਬਰ (ਸੁਰਿੰਦਰਪਾਲ ਸਿੰਘ ਖੁਰਦ)

    ਐਡੀਲੇਡ ਵਿਖੇ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦੇ 113ਵੇਂ ਜਨਮ ਦਿਨ ਤੇ ਸਿਜਦਾ ਕਰਨ ਲਈ ਇਕੱਤਰ ਹੋਈਆ ਪ੍ਰਮੁੱਖ ਸ਼ਖਸੀਅਤਾ ਦਾ ਦ੍ਰਿਸ਼।

    ਐਡੀਲੇਡ ‘ਚ ਦੀਪ ਘੁਮਾਣ, ਜਸ ਮੰਡ ਤੇ ਭਾਰਤੀ ਤੇ ਪੰਜਾਬੀ ਭਾਈਚਾਰੇ ਵੱਲੋ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ 113ਵਾਂ ਜਨਮ ਦਿਹਾੜਾ ਆਈਸਾ ਹਾਲ ‘ਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ‘ਚ ਦੀਪ ਘੁਮਾਣ, ਜਸ ਮੰਡ, ਲੇਬਰ ਪਾਰਟੀ ਦੇ ਆਗੂ ਤ੍ਰਿਮਾਣ ਸਿੰਘ ਗਿੱਲ, ਗਗਨ ਸ਼ਰਮਾ ਲਿਬਰਲ ਆਗੂ, ਬਖਸ਼ ਜੰਡਿਆਲਵੀ, ਅਮਰਜੀਤ ਸਿੰਘ ਗਰੇਵਾਲ ਆਈਸਾ ਪ੍ਰਧਾਨ, ਰੋਬੀ ਬੈਨੀਪਾਲ ਆਦਿ ਬੁਲਾਰਿਆਂ ਵਲੋ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦੇ ਜੀਵਨ ‘ਤੇ ਚਾਨਣਾ ਪਾਉਦਿਆਂ ਕਿਹਾ ਕੇ ਭਗਤ ਸਿੰਘ ਦੀ ਸੋਚ ‘ਤੇ ਅਜੋਕੇ ਸਮੇ ਵਿੱਚ ਸਖਤ ਪਹਿਰਾ ਦੇਣ ਦੀ ਜਰੂਰਤ ਹੈ। ਉਨਾ ਕਿਹਾ  ਕੇ ਅਜੋਕੇ ਸਮੇ  ਦੇ   ਨੌਜਵਾਨ   ਕਾਫੀ  ਜਾਗਰੂਕ   ਹਨ। ਪਰ  ਜੇ   ਉਹ  ਆਪਣੀ ਤਾਕਤ ਤੇ ਬੁੱਧੀ ਦਾ ਸਹੀ ਇਸਤੇਮਾਲ ਕਰਕੇ ਭਗਤ ਸਿੰਘ ਜੀ ਦੇ ਸੁਪਨਿਆ ਨੂੰ ਪੂਰਾ ਕਰਨ ਦੇ ਵੱਲ ਲਗਾਉਣ ਤਾਂ ਉਹ ਸਮਾਂ ਦੂਰ ਨਹੀ ਜਦੋ ਹਰ ਨੌਜਵਾਨ ਦੇ ਅੰਦਰ ਭਗਤ ਸਿੰਘ ਹੀ ਦਿਖਾਈ ਦੇਵੇਗਾ ਇਸ ਮੌਕੇ ਉਨਾਂ ਸਮੂਹ ਨੌਜਵਾਨਾਂ ਨੂੰ ਦੇਸ਼ ਦੀ ਅਜਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਗਤ ਸਿੰਘ ਜੀ  ਵਰਗੇ   ਹੀਰੋ   ਨੂੰ   ਆਪਣੇ   ਦਿਲ   ਤੇ   ਦਿਮਾਗ   ਵਿੱਚ   ਜ਼ਿੰਦਾ   ਰੱਖਣ   ਲਈ   ਪ੍ਰੇਰਿਤ ਕੀਤਾ। ਇਸ ਮੌਕੇ ਨਿਸ਼ਾਤ ਤਿਵਾੜੀ ਵਲੋ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਨਾਟਕ ਵੀ ਪੇਸ਼ ਕੀਤਾ ਗਿਆ। ਜੱਸ ਮੰਡ ਨੇ ਪੰਜਾਬੀ ਮਾਂ ਬੋਲੀ ਦੀ ਪੁਸਤਕ ‘ਵਰਣਮਾਲਾ ਤੇ ਲਗਾਂਮਾਤਰਾ’ ਪੰਜਾਬੀ ਭਾਈਚਾਰੇ ਵਿੱਚ ਵੰਡਦਿਆ ਅਪੀਲ ਕੀਤੀ ਕੇ ਇਸ ਕਿਤਾਬ ਰਾਂਹੀ  ਪੰਜਾਬੀ  ਮਾਂ- ਬੋਲੀ   ਦੀ   ਜਾਣਕਾਰੀ   ਬੱਚਿਆ   ਨਾਲ   ਜਰੂਰ   ਸਾਂਝੀ   ਕੀਤੀ ਜਾਵੇ। ਅੰਤ ਵਿੱਚ ਦੀਪ ਘੁਮਾਣ ਨੇ ਸਮਾਗਮ ਵਿੱਚ ਵੱਡੀ ਗਿਣਤੀ ਚ ਪਹੁੰਚੀਆ ਪ੍ਰਮੁੱਖ   ਸ਼ਖਸੀਅਤਾਂ   ਦਾ   ਧੰਨਵਾਦ   ਕੀਤਾ।ਸਮਾਗਮ   ਦੌਰਾਨ   ਨਿਰਦੋਸ਼ ਜੋਸ਼ੀ, ਨਿਕੇਤਨ   ਵਾਲੀਆ, ਲਖਵੀਰ  ਸਿੰਘ  ਤੂਰ, ਰਾਜੂ  ਸਰਪੰਚ, ਕਮਲ   ਭਾਟੀਆ, ਅਵਤਾਰ ਸਿੰਘ  ਰਾਜੂ, ਨਵਦੀਪ ਅਗਨੀਹੋਤਰੀ, ਚੇਤਨ  ਖੰਨਾ, ਨਰਿੰਦਰ ਸਿੰਘ ਬੈਂਸ, ਕੁਨਾਲ ਸ਼ਰਮਾ ਤੇ ਜਸਦੀਪ ਸਿੰਘ ਢੀਡਸਾ ਆਦਿ ਹਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!