9.6 C
United Kingdom
Saturday, March 7, 2026

More

    ਡੀਸੀ ਨਾਲ ਮੀਟਿੰਗ ਬੇਸਿੱਟਾ ਰਹਿਣ ਤੇ ਕਿਸਾਨਾਂ ਦਾ ਰੋਹ ਵਧਿਆ

    ਅਸ਼ੋਕ ਵਰਮਾਂ
    ਬਠਿੰਡਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਫਦ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਵਿਚਕਾਰ ਮੀਟਿੰਗ ਬੇਸਿੱਟਾ ਰਹਿਣ ਤੇ ਕਿਸਾਨਾਂ ਦਾ ਰੋਹ ਵਧ ਗਿਆ ਹੈ। ਅੱਜ ਸੀਨੀਅਰ ਮੀਤ ਪ੍ਧਾਨ ਪੰਜਾਬ ਜਸਵੀਰ ਸਿੰਘ ਦੀ ਅਗਵਾਈ ਹੇਠ ਭੜਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 2 ਸਤੰਬਰ ਤੋਂ ਇੱਥੇ ਡੀ ਸੀ, ਦਫਤਰ ਅੱਗੇ ਧਰਨੇ ’ਤੇ ਬੈਠੇ ਹੋਏ ਹਨ ਜਿਨਾਂ ਨੂੰ ਰੋਕਣ ਲਈ ਅੱਜ ਪੁਲਿਸ ਨੇ ਡਿਪਟੀ ਕਮਿਸ਼ਨਰ ਦਫਤਰ ਨੇੜੇ ਬੈਰਕੇਡ ਲਗਾ ਦਿੱਤੇ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸਦੋਹਾ ਅਤੇ ਰੇਸ਼ਮ ਸਿੰਘ ਯਾਤਰੀ  ਨੇ ਦੱਸਿਆ ਕਿ  ਜੈਤੋ ਮੋਰਚੇ ਦੇ ਸੰਘਰਸ਼ ਦੌਰਾਨ ਸਰਕਾਰ ਦੇ ਲਾਰਿਆ ਤੋ ਅੱਕ ਕੇ ਕਿਸਾਨ ਜਗਸੀਰ ਸਿੰਘ ਕੋਟੜਾ ਸ਼ਹੀਦ ਹੋ ਗਿਆ ਸੀ, ਉਸ ਮੌਕੇ ਸਰਕਾਰ ਤੇ ਪ੍ਸਾਸਨ ਨੇ ਤੂੰਰਤ ਹਰਕਤ ’ਚ ਆਇਆ ਤਾਂ ਭਰੇ ਇੱਕਠ ਵਿੱਚ  ਮੁੱਖ ਮੰਤਰੀ ਦੇ ਸਲਾਹਕਾਰ ਸਦੀਪ ਸੰਧੂ ਨੇ ਮੰਗਾਂ  ਤਰੰਤ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ।
                ਉਨਾਂ ਦੱਸਿਆ ਕਿ ਹੁਣ ਵਾਰ ਮੀਟਿੰਗਾਂ ਕਰਕੇ ਪ੍ਰਸ਼ਾਸਨ ਤੇ ਸਰਕਾਰ ਲਾਰੇ ਲੱਪਿਆਂ ਨਾਲ ਡੰਗ ਟਪਾ ਰਹੀ ਹੈ। ਇਸੇ ਕਾਰਨ ਹੀ ਅੱਜ ਬੱਸ ਸਟੈਂਡ ਦੀ ਇੱਕ ਸਾਇਡ ਸਵੇਰ ਤੋਂ ਜਾਮ ਕੀਤੀ ਹੋਈ ਸੀ ਜਿਸ ਨਾਲ ਸੜਕਾਂ ਤੇ ਵਾਰ ਵਾਰ ਜਾਮ ਲੱਗਦੇ ਰਹੇ । ਦੁਪਹਿਰ ਦੋ ਵਜੇ ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਮੀਟਿੰਗ ਹੋਈ ਜੋ ਬੇਸਿੱਟਾ ਰਹੀ ਜਿਸ ਤੋਂ ਬਾਅਦ ਆਗੂਆਂ ਨੇ ਅਗਲਾ ਐਕਸ਼ਨ ਉਲੀਕਣ ਦਾ ਐਲਾਨ ਕਰ ਦਿੱਤਾ ।ਇਸ ਸਮੇਂ ਆਗੂ ਰੂਪ ਸਿੰਘ ਬਰਨਾਲਾ ,ਪ੍ਗਟ ਸਿੰਘ ਫਜਾਲਿਕਾ ,ਇੰਦਰਜੀਤ ਸਿੰਘ ਫਰੀਦਕੋਟ ,ਸੁਖਦੇਵ ਸਿੰਘ ਮੁਕਤਸਰ ਸਾਹਿਬ ,ਮਲੂਕ ਸਿੰਘ ਮਾਨਸਾ, ਮੱਘਰ ਸਿੰਘ ਫਿਰੋਜਪੁਰ ਉੱਤਮ ਸਿੰਘ ਲੂਧਿਆਣਾ , ਕਰਮਜੀਤ ਸਿੰਘ ਸੰਗਰੂਰ ਬਲਦੇਵ ਸਿੰਘ ਬਠਿੰਡਾ, ਜੋਧਾ ਸਿੰਘ ਨੰਗਲਾ, ਅਰਜਨ ਸਿੰਘ ਫੂਲ, ਰਣਜੀਤ ਸਿੰਘ ਜੀਦਾ, ਭੋਲਾ ਸਿੰਘ ਕੋਟੜਾ ਅਤੇ ਅਗਰੇਜ ਸਿੰਘ ਕਲਿਆਣ ਤੋ ਇਲਾਵਾ ਹੋਰ ਆਗੂ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!