24.8 C
United Kingdom
Wednesday, June 24, 2026

More

    ਹਰਪ੍ਰੀਤ ਸਿੰਘ ਸੰਧੂ ਵੱਲੋ ਪੇਂਡੂ ਸਭਿਅਤਾ ਦੇ ਅਜਾਇਬ ਘਰ ਉਪਰ ਬਣਾਈ ਗਈ ਡਾਕੁਮੈਂਟਰੀ ਫਿਲਮ ਰਿਲੀਜ਼ ਹੋਈ

    ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਦੀ ਸੁਚੱਜੀ ਝਾਕੀ ਪੇਸ਼ ਕਰਦੇ ਵਿਰਾਸਤੀ ਅਜਾਇਬ ਘਰ ਨੂੰ ਵਿਰਾਸਤੀ ਸਥਾਨ ਵੱਜੋਂ ਉਭਾਰਨ ਦੀ ਲੋੜ -ਡਾ.ਬੀ.ਐਸ ਢਿੱਲੋਂ

    ਲੁਧਿਆਣਾ,27 ਸਤੰਬਰ (ਆਰ.ਐਸ ਖਾਲਸਾ) ਪੰਜਾਬ ਦੇ ਮਾਨਚੈਸਟਰ ਸ਼ਹਿਰ ਲੁਧਿਆਣਾ ਵਿਖੇ ਸਥਿਤ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਬਣਿਆ ਪੰਜਾਬ ਦੀ ਪੇਂਡੂ ਸਭਿਅਤਾ ਦਾ ਅਜਾਇਬ ਘਰ ਕੇਵਲ ਇੱਕ ਅਜਾਇਬ ਘਰ ਹੀ ਨਹੀਂ ਬਲਕਿ ਪੰਜਾਬ ਦੇ ਅਮੀਰ ਰਵਾਇਤੀ ਵਿਰਸੇ ਅਤੇ ਸੱਭਿਆਚਾਰ ਦੀ ਸੁੱਝਜੀ ਝਾਕੀ ਪੇਸ਼ ਕਰਦਾ ਇੱਕ ਵਿਰਾਸਤੀ ਅਸਥਾਨ ਹੈ।ਜਿਸ ਦੇ ਮੱਦੇਨਜ਼ਰ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਆਪਣੇ ਸੈਰ ਸਪਾਟੇ ਦੇ ਨਕਸ਼ੇ (ਟੂਰਿਜ਼ਮ ਮੈਪ ਸਰਕਟ ) ਵਿੱਚ ਉਭਾਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਹਗਟਾਵਾ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਸ. ਬੀ.ਐਸ ਢਿੱਲੋਂ ਨੇ ਕੌਮਾਂਤਰੀ ਸੈਰ ਸਪਾਟਾ ਦਿਵਸ ਮੌਕੇ ਉੱਘੇ ਫੋਟੋ ਕਲਾਕਾਰ ਤੇ ਆਪਣੇ ਤੌਰ ਤੇ ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਦੀ ਸੰਭਾਲ ਕਰਨ ਦਾ ਯਤਨ ਕਰ ਰਹੀ ਸ਼ਖਸੀਅਤ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋ ਪੇਂਡੂ ਸਭਿਆਤਾ ਦੇ ਅਜਾਇਬ ਘਰ ਉਪਰ ਵਿਸ਼ੇਸ਼ ਤੌਰ ਤੇ ਬਣਾਈ ਗਈ ਡਾਕੁਮੈਟਰੀ ਫਿਲਮ ਨੂੰ ਰਿਲੀਜ਼ ਕਰਨ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਉਕਤ ਵਿਰਾਸਤੀ ਅਜਾਇਬ ਘਰ ਡਾ.ਮਹਿੰਦਰ ਸਿੰਘ ਰੰਧਾਵਾ (ਸਾਬਕਾ ਉਪ ਕੁਲਪਤੀ ਪੀ.ਏ.ਯੂ) ਦੀ ਸਮੂਹ ਪੰਜਾਬੀਆਂ ਲਈ ਇੱਕ ਵੱਡਮੁਲੀ ਦੇਣ ਹੈ।ਜੋ ਕਿ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੁੜਨ ,ਦੇਖਣ ਅਤੇ ਸਮਝਣ ਦਾ ਅਹਿਮ ਦਰਸ਼ਨੀ ਸਥਾਨ ਹੈ।ਪਰ ਅਫਸੋਸ ਦੀ ਗੱਲ ਹੈ ਕਿ ਪ੍ਰਚਾਰ ਸਾਧਨਾਂ ਦੇ ਹੋਣ ਦੇ ਬਾਵਜੂਦ ਅਸੀਂ ਵਿਰਾਸਤੀ ਅਜਾਇਬ ਘਰ ਨੂੰ ਵਿਦੇਸ਼ਾਂ ਤੋ ਆਉਣ ਵਾਲੇ ਸੈਲਾਨੀਆਂ ਵਿੱਚ ਉਭਾਰਨ ਵਿੱਚ ਬਹੁਤੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ ।ਪਰ ਅੱਜ ਹਰਪ੍ਰੀਤ ਸਿੰਘ ਸੰਧੂ ਵੱਲੈ ਪੀ.ਏ.ਯੂ ਲੁਧਿਆਣਾ ਦੇ ਸਹਿਯੋਗ ਨਾਲ ਵਿਰਾਸਤੀ ਅਜਾਇਬ ਘਰ ਉਪਰ ਡਾਕੁਮੈਟਰੀ ਫਿਲਮ ਬਣਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੀ ਵੈਬਸਾਈਟਸਾਇਟ ਉਪਰ ਦਿਖਾਉਣ ਦਾ ਨਿੱਘਾ ਉਪਰਾਲਾ ਕਰਦਿਆਂ ਦੇਸ਼-ਵਿਦੇਸ਼ ਤੋ ਆਉਣ ਵਾਲੇ ਸੈਲਾਨੀਆਂ ਨੂੰ ਅਜਾਇਬ ਘਰ ਪ੍ਰਤੀ ਜਾਗਰੂਕ ਕਰਨ ਦਾ ਜੋ ਸੁਹਿਰਦ ਯਤਨ ਕੀਤਾ ਹੈ।ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈ ਉਨ੍ਹਾਂ ਨੂੰ ਦਿਲੀ ਮੁਬਾਰਕਬਾਦ ਦਿੰਦਾ ਹਾਂ।ਇਸ ਮੌਕੇ ਡਾ.ਢਿੱਲੋਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨੂੰ ਸਮਝਣ ਤੇ ਦੇਖਣ ਦੀ ਸਿੱਖਿਆ ਨੀਤੀ ਅਧੀਨ ਉਨ੍ਹਾਂ ਨੂੰ ਗਰੁੱਪਾ ਰਾਹੀਂ ਵਿਰਾਸਤੀ ਅਜਾਇਬ ਘਰ ਦਿਖਾਉਣ ਦਾ ਵੱਧ ਤੋ ਵੱਧ ਯਤਨ ਕਰੇ।ਇਸ ਤੋ ਪਹਿਲਾਂ ਖੇਤੀ ਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡ.ਬੀ.ਐਸ ਢਿੱਲੋਂ ਨੇ
    ਫੋਟੋ ਕਲਾਕਾਰ ਤੇ ਵਿਰਾਸਤ ਦੀ ਸੰਭਾਲ ਦੇ ਮੁਦੱਈ ਹਰਪ੍ਰੀਤ ਸਿੰਘ ਸੰਧੂ ਵੱਲੋ ਕੌਮਾਂਤਰੀ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਵਿਰਾਸਤੀ ਅਜਾਇਬ ਘਰ ਉਪਰ ਬਣਾਈ ਡਾਕੁਮੈਟਰੀ ਫਿਲਮ ਮਹਿਮਾਨ ਸ਼ਖਸੀਅਤਾਂ ਦੀ ਹਾਜਰੀ ਵਿੱਚ ਰਿਲੀਜ਼ ਕੀਤੀ ਗਈ।ਸਮਾਗਮ ਦੌਰਾਨ ਹਰਪ੍ਰੀਤ ਸਿੰਘ ਸੰਧੂ ਨੇ ਡ.ਬੀ.ਐਸ ਢਿੱਲੋਂ ਸਮੇਤ ਸਮੂਹ ਮਹਿਮਾਨ ਸ਼ਖਸੀਅਤਾਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਵੱਲੋ ਕੀਤਾ ਗਿਆ ਨਿਮਾਣਾ ਜਿਹਾ ਉਪਰਾਲਾ ਪੰਜਾਬ ਦੀ ਅਮੀਰ ਵਿਰਾਸਤ ਨੂੰ ਅਪਣੇ ਅੰਦਰ ਸਮੋਈ ਬੈਠੇ ਵਿਰਾਸਤੀ ਅਜਾਇਬ ਘਰ ਦੀ ਸ਼ੋਭਾ ਸੈਲਾਨੀਆਂ, ਖਾਸ ਕਰਕੇ ਐਨ .ਆਰ ਆਈ ਪੰਜਾਬੀ ਵੀਰਾਂ ਤੱਕ ਵੱਧ ਤੋ ਵੱਧ ਪੁਹੰਚਾਣ ਦਾ ਹੈ ਤਾ ਕਿ ਉਕਤ ਵਿਰਾਸਤੀ ਅਜਾਇਬ ਘਰ ਦੀ ਪਹਿਚਾਣ ਸੰਸਾਰ ਦੇ ਪ੍ਰਮੁੱਖ ਅਜਾਇਬ ਘਰਾਂ ਵਿੱਚ ਬਣ ਸਕੇ।ਸਮਾਗਮ ਅੰਦਰ ਡਾ.ਸੰਦੀਪ ਬੈਂਸ,ਡਾ. ਸ਼ੰਮੀ ਕਪੂਰ, ਡਾ.ਕੇ.ਐਸ ਥਿੰਦ, ਡਾ.ਐਮ.ਆਈ.ਐੱਸ ਗਿੱਲ,ਡਾ ਸੰਨਦੀਪ ਸਿੰਘ ,ਐਸ .ਡੀ.ਐਮ (ਪੱਛਮੀ) ਸ਼੍ਰੀ ਮੱਲੀ ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!