19.4 C
United Kingdom
Wednesday, June 24, 2026

More

    ਆਂਗਣਵਾੜੀ ਮੁਲਾਜਮਾਂ ਵੱਲੋਂ ਪੁਤਲੇ ਫੂਕ ਮੁਜਾਹਰਿਆਂ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ, 27 ਸਤੰਬਰ। ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਮੁਲਾਜਮਾਂ ਨੂੰ ਅਣਗੌਲਿਆਂ ਕਰਨ ਖਿਲਾਫ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੁਤਲੇ ਫੂਕ ਰੋਸ ਮਜਾਹਰਿਆਂ ਦਾ ਐਲਾਨ ਕੀਤਾ ਹੈ ਜਿਸ ਦੀ ਕੜੀ ਵਜੋਂ ਗਾਂਧੀ ਜੈਅੰਤੀ 2 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿਦ ਕੌਰ ਸਰਾਂ ਦੇ ਸੱਦੇ ਤੇ ਅੱਜ ਵਰਕਰਾਂ ਤੇ ਹੈਲਪਰਾਂ ਅਵਾਜ ਉਠਾਈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਬਾਲਾਂ ਦੀ ਭਲਾਈ ਵਿਚ ਲੱਗੀਆਂ 54 ਹਜਾਰ ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਸਾਰ ਲੈਣ । ਉਨਾਂ ਆਖਿਆ ਕਿ ਸਰਕਾਰ ਪ੍ਰੀਪ੍ਰਾਇਮਰੀ ਟੀਚਰਾਂ ਦੀ ਭਰਤੀ ਕਰਨ ਲੱਗੀ ਹੈ ਜਿਸ ਲਈ ਸਭ ਤੋਂ ਪਹਿਲਾਂ ਉਨਾਂ ਨੂੰ ਵਿਚਾਰਨਾ ਚਾਹੀਦਾ ਸੀ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਾਲ ਭਲਾਈ ਖੇਤਰ ’ਚ ਕੰਮ ਕਰਕੇ ਚੰਗਾ ਤਜਰਬਾ ਹਾਸਲ ਕਰ ਚੁੱਕੀਆਂ ਹਨ।
                                ਯੂਨੀਅਨ  ਦੀ ਜਿਲਾ ਜਨਰਲ ਸਕੱਤਰ ਗੁਰਮੀਤ ਕੌਰ , ਬਲਾਕ ਬਠਿੰਡਾ ਸ਼ਹਿਰੀ ਦੀ  ਪ੍ਰਧਾਨ ਜਸਬੀਰ ਕੌਰ ਅਤੇ ਦਿਹਾਤੀ ਬਲਾਕ ਦੀ ਪ੍ਰਧਾਨ ਅੰਮਿ੍ਰਤਪਾਲ ਕੌਰ ਨੇ ਕਿਹਾ ਕਿ ਪਿਛੇ 45 ਸਾਲਾਂ ਤੋਂ ਸਰਕਾਰ ਸੂਬੇ ਦੀਆਂ ਆਂਗਣਵਾੜੀ ਮੁਲਾਜਮਾਂ ਦੋ ਸ਼ੋਸ਼ਣ ਕਰ ਰਹੀ ਹੈ। ਉਨਾਂ ਆਖਿਆ ਕਿ ਹੁਣ ਜਦੋਂ ਨਵੀਂ ਭਰਤੀਆਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਉਨਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਜਿਸ ਕਰਕੇ ਉਨਾਂ ਨੇ 2 ਅਕਤੂਬਰ ਨੂੰ ਰੋਸ ਮੁਜਾਹਰੇ ਕਰਨ ਦਾ ਫੈਸਲਾ ਲਿਆ ਹੈ। ਆਂਗਣਵਾੜੀ ਆਗੂਆਂ ਨੇ ਪੰਜਾਬ ਦੀ ਹਕੂਮਤ ਨੂੰ ਨਸੀਹਤ ਦਿੱਤੀ ਕਿ ਉਹ ਆਂਗਣਵਾੜੀ ਮੁਲਾਜਮਾਂ ਦੇ ਮਸਲਿਆਂ ਤੇ ਗੌਰ ਕਰੇ ਨਹੀਂ ਤਾਂ ਉਨਾਂ ਪੰਜਾਬ ਦੀ ਮਹਿਲਾ ਸ਼ਕਤੀ ਦੇ ਇਸ ਤੋਂ ਵੀ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
                              ਆਂਗਣਵਾੜੀ ਮੁਲਾਜਮ ਯੂਨੀਅਨ ਦੀ ਜਿਲਾ ਜਰਨਲ ਸਕੱਤਰ ਗੁਰਮੀਤ ਕੌਰ ਗੋਨਿਆਣਾ ਨੇ ਦੋਸ਼ ਲਾਏ ਕਿ ਸਰਕਾਰ ਆਂਗਣਵਾੜੀ ਮੁਲਾਜ਼ਮਾਂ  ਦੇ ਮੂੰਹੋਂ ਰੋਟੀ ਖੋਹਣ ਦੇ ਯਤਨਾਂ ’ਚ ਹੈ ਜਿਸ ਦੇ ਵਿਰੋਧ ’ਚ ਉਨਾਂ ਵੱਲੋਂ  ਆਰ ਪਾਰ ਦੀ ਲੜਾਈ ਲੜੀ ਜਾਏਗੀ ਤੇ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ ਜਾਏਗਾ। ਉਨਾਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਨਹੀਂ ਐਲਾਨਿਆ ਗਿਆ ਜੋ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਜਾਹਰ ਕਰਦਾ ਹੈ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਪ੍ਰੀ ਨਰਸਰੀ ਟੀਚਰ ਦੀਆਂ ਪੋਸਟਾਂ ਭਰ ਰਹੀ ਹੈ ਜਦੋਂਕਿ ਜੱਥੇਬੰਦੀ ਦੀ ਮੰਗ ਹੈ ਕਿ ਇਹਨਾ ਪੋਸਟਾਂ ਤੇ ਪਹਿਲ ਦੇ ਅਧਾਰ ਤੇ ਆਂਗਣਵਾੜੀ ਮੁਲਾਜਮਾਂ ਨੂੰ ਵਿਚਾਰ ਕੇ ਉਨਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।
                              ਆਗੂਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ 3 ਸਾਲ ਤੋਂ ਲੇ ਕੇ 6ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਦੇ ਰਹੀਆਂ ਹਨ ਜਿਸ ਨੂੰ ਵਿਚਾਰਿਆ ਜਾਣ ਚਾਹੀਦਾ ਹੈ। ਊਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਚਾਲ ਚੱਲਕੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹੇ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵਰਕਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈਕੇ ਵਰਕਰਾਂ ਤੇ ਹੈਲਪਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਜਥੇਬੰਦੀ ਆਪਣਾ ਸੰਘਰਸ਼ ਕਰੇਗੀ ਤੇ ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਇਸ ਲੜਾਈ ਵਿੱਚ ਸਾਥ ਦੇਣਗੀਆਂ । ਉਨਾਂ ਚਿਤਾਵਨੀ ਦਿੱਤੀ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤਿਆਂ ਵਾਅਦਿਆਂ ਨੂੰ ਸਰਕਾਰ ਪੂਰੇ ਕਰੇ ਨਹੀਂ ਤਾਂ ਸੱਤਾ ਤੇ ਕਾਬਜ ਹੋਕੇ ਕੀਤੀਆਂ ਜਾ ਰਹੀਆਂ ਵਾਅਦਾ ਖਿਲਾਫੀਆਂ ਦਾ ਮੁੱਲ ਕਾਂਗਰਸ ਤੇ ਕੈਪਟਨ ਸਰਕਾਰ ਨੂੰ ਤਾਰਨਾ ਪਵੇਗਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!