ਪਾਕਿਸਤਾਨ- ਆਈ ਸੀ ਜੇ ਨੇ ਜਾਰੀ ਕੀਤੇ ਗਏ ਇੱਕ ਬਰੀਫਿੰਗ ਪੇਪਰ ਵਿੱਚ ਕਿਹਾ ਕਿ ਇਨਫੋਰਸਡ ਡਿਸਅਪੀਰੈਂਸਜ਼ ਇਨਕੁਆਇਰੀ ਕਮਿਸ਼ਨ (ਸੀਓਆਈਈਡੀ) ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਫੇਲ ਰਿਹਾ ਹੈ। ਪਾਕਿਸਤਾਨ ਦੀ ਸਰਕਾਰ ਨੇ ਮਾਰਚ 2011 ਵਿੱਚ ਸੀ ਓ ਆਈ ਈ ਡੀ ਦਾ ਗਠਨ ਕੀਤਾ ਸੀ, ਜਿਸ ਵਿੱਚ ਹੋਰ ਚੀਜਾਂ ਦੇ ਨਾਲ ਗਾਇਬ ਹੋਏ ਵਿਅਕਤੀਆਂ ਦੇ ਠਿਕਾਣਿਆਂ ਦਾ ਪਤਾ ਲਗਾਉਣਾ ਅਤੇ ਸੰਗਠਨਾਂ ਉੱਤੇ ਜ਼ਿੰਮੇਵਾਰੀ ਤੈਅ ਕਰਨਾ ਸ਼ਾਮਿਲ ਸੀ। ਹਾਲਾਂਕਿ ਇਸ ਕਮਿਸ਼ਨ ਨੇ ਕਈ ਮਾਮਲਿਆਂ ਵਿੱਚ “ਲਾਪਤਾ ਵਿਅਕਤੀਆਂ” ਦਾ ਪਤਾ ਲਗਾ ਲਿਆ ਹੈ, ਪਰ ਇਸ ਘਿਨਾਉਣੇ ਅਪਰਾਧ ਲਈ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਬਰੀਫਿੰਗ ਪੇਪਰ ਬਣਨ ਤੋਂ ਬਾਅਦ COIED ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਾ ਹੈ। ਇਸ ਦੇ ਅਨੁਸਾਰ ਸਾਰੇ ਰਾਜਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜ਼ਿੰਮੇਵਾਰ ਵਿਅਕਤੀਆਂ ਨੂੰ ਨਿਆਂ ਵਿੱਚ ਲਿਆਉਣ ਲਈ ਗਾਇਬ ਹੋਣ ਦੇ ਦੋਸ਼ਾਂ ਦੀ ਤੁਰੰਤ, ਪੂਰੀ, ਨਿਰਪੱਖਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰਨ। ਇਸ ਦੇ ਮੱਦੇਨਜ਼ਰ, ਆਈ ਸੀ ਜੇ ਨੇ ਸਰਕਾਰ ਨੂੰ ਮੌਜੂਦਾ ਸੀਓਆਈਈਡੀ ਦੇ ਕਾਰਜਕਾਲ ਵਿੱਚ ਵਾਧਾ ਨਾ ਕਰਨ ਦੀ ਮੰਗ ਕੀਤੀ ਹੈ।