ਨਵੀਂ ਦਿੱਲੀ

ਭਾਰਤ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰਜਕ੍ਰਮ ਜੋ ਪੂਰੇ ਹਿੰਦੋਸਤਾਨ ਵਿੱਚ ਕਵੀ ਦਰਬਾਰ ਕਰਵਾਏ ਜਾ ਰਹੇ ਸਨ ਉਹ ਕੋਰੋਨਾ ਮਹਾਂਮਾਰੀ ਦੇ ਕਾਰਣ ਆਨਲਾਈਨ ਕਵੀ ਦਰਬਾਰ ਦੇ ਰੂਪ ਵਿੱਚ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸ ਲੜੀ ਵਿੱਚ ਸੰਸਕ੍ਰਿਤੀ ਮੰਤਰਾਲੇ ਭਾਰਤ ਸਰਕਾਰ ਦੁਆਰਾ 26ਵੇਂ ਅਤੇ 27ਵੇਂ ਆਨਲਾਈਨ ਕਵੀ ਦਰਬਾਰ ਕਰਵਾਏ ਗਏ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਭਾਗ ਲਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਕਵੀ ਦਰਬਾਰ ਬਹੁਭਾਸ਼ਾਈ ਹਨ। ਜਿਸ `ਚ ਪੰਜਾਬੀ, ਹਿੰਦੀ, ਉਰਦੂ ਅਤੇ ਹੋਰਾਂ ਭਾਸ਼ਾਵਾਂ ਦੇ ਕਵੀ ਸ਼ਾਮਿਲ ਹੋ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਕਵੀ ਦਰਬਾਰਾਂ ਦੀ ਲੜੀ ਦੇ ਪ੍ਰਮੁੱਖ ਅਤੇ ਭਾਰਤ ਸਰਕਾਰ ਦੁਆਰਾ ਬਣਾਈ ਗਈ 550ਵਾਂ ਪ੍ਰਕਾਸ਼ ਪੁਰਬ ਕਮੇਟੀ ਦੇ ਸੰਚਾਲਨ ਕਮੇਟੀ ਦੇ ਮੈਂਬਰ ਸ.ਹਰਭਜਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਵੱਲੋਂ ਚਲਾਏ ਜਾ ਰਹੇ ਹਨ। ਆਨਲਾਈਨ ਕਵੀ ਦਰਬਾਰ ਵਿੱਚ ਚੇਅਰਮੈਨ ਆਚਾਰੀਆ ਦੇਵੇਂਦਰ ਦੇਵ, ਸ੍ਰੀ ਪ੍ਰਵੀਨ ਆਰੀਆ ਅਤੇ ਕਵੀਆਂ ਵਿੱਚ ਸ੍ਰੀ ਰਵੇਲ ਪੁਸ਼ਪ, ਸ.ਬਲਬੀਰ ਸਿੰਘ ਕੰਵਲ, ਸ੍ਰੀ ਨਰੇਸ਼ ਮਲਿਕ, ਬੀਬੀ ਬਲਜੀਤ ਕੌਰ ਵਾਲਿਆ, ਬੀਬੀ ਕਲਿਆਣੀ ਸ਼ਰਮਾ, ਸ੍ਰੀ ਪ੍ਰਵੀਨ ਆਰੀਆ, ਬੀਬੀ ਆਸ਼ਾ ਸ਼ਰਮਾ, ਉਰਮਿਲਾ ਉਰਮੀ, ਹਰਵਿੰਦਰ ਪਾਲ ਕੌਰ, ਸ੍ਰੀ ਪ੍ਰਸ਼ਾਂਤ ਅਗਰਵਾਲ, ਸ.ਗੁਰਸਿਮਰ ਸਿੰਘ ਨੇ ਭਾਗ ਲਿਆ। ਇਹਨਾਂ ਬਹੁਭਾਸ਼ਾਈ ਕਵੀ ਦਰਬਾਰ ਦੇ ਮਾਧਿਅਮ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅੱਜ ਪੂਰੇ ਵਿਸ਼ਵ ਵਿੱਚ ਵਿਗੜੇ ਹੋਏ ਹਾਲਾਤ ਅਤੇ ਅਸ਼ਾਂਤੀ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਤੇ ਅਮਰ ਕਰਕੇ ਦੁਨੀਆ ਵਿੱਚ ਸ਼ਾਂਤੀ ਲਿਆਈ ਜਾ ਸਕਦੀ ਹੈ। ਨਫ਼ਰਤ ਅਤੇ ਵੈਰ-ਵਿਰੋਧ ਦੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਦੇ ਵਿੱਚ ਡਾ ਸੱਚਿਦਾਨੰਦ ਜੋਸ਼ੀ, ਮੈਂਬਰ ਸੈਕੇਟਰੀ, ਆਈਜੀਐਨਸੀਏ, ਡਾ ਅਚਲ ਪੰਡਯਾ, ਚੀਫ ਕੋਆਰਡੀਨੇਟਰ ਦਾ ਵੀ ਸਹਿਯੋਗ ਮਿਲ ਰਿਹਾ ਹੈ। ਇਹ ਸਾਰੇ ਕਵੀ ਦਰਬਾਰਾਂ ਦਾ ਸੰਚਾਲਨ ਸ.ਹਰਭਜਨ ਸਿੰਘ ਦਿਓਲ, ਮੈਂਬਰ ਸੰਚਾਲਨ ਕਮੇਟੀ, ਭਾਰਤ ਸਰਕਾਰ ਅਤੇ ਪ੍ਰਮੁੱਖ ਕਵੀ ਦਰਬਾਰ ਲੜੀ ਬਾਖ਼ੂਬੀ ਅੰਜਾਮ ਦੇ ਰਹੇ ਹਨ।
ਸ.ਹਰਭਜਨ ਸਿੰਘ ਦਿਓਲ,
ਮੈਂਬਰ, ਸੰਚਾਲਨ ਕਮੇਟੀ, ਸੰਸਕ੍ਰਿਤੀ ਮੰਤਰਾਲੇ,
ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ।