ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)

ਪਰਮਗੁਣੀ ਭਗਤ ਸਿੰਘ ਦੇ ਅਾੳੁਣ ਵਾਲੇ 113 ਸਾਲਾ ਜਨਮ ਦਿਨ ਨੂੰ ਸਮਰਪਿਤ ਪਿੰਡ ਬਿਲਾਸਪੁਰ ਵਿਖੇ ਅਾਲ ੲਿੰਡੀਅਾ ਯੂਥ ਫੈਡਰੇਸ਼ਨ ਅਤੇ ਅਾਲ ੲਿੰਡੀਅਾ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨਾਂ ਵੱਲੋਂ 113 ਫਲਦਾਰ ਅਤੇ ਛਾਂਦਾਰ ਬੂਟੇ ਲਗਾੲੇ ਗੲੇ। ਇਸ ਸਮੇਂ ਹਾਜ਼ਰ ਆਗੂਆਂ ਵੱਲੋਂ ਨੌਜਵਾਨਾਂ ਅਤੇ ਵਿਦਿਅਾਰਥੀਅਾਂ ਨੂੰ ਬੇਰੁਜਗਾਰੀ ਦੇ ਹੱਲ ਲੲੀ ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲੲੀ ਵੱਡੀ ਗਿਣਤੀ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 28 ਸਤੰਬਰ ਨੂੰ ਮਾਰਚ ਅਤੇ ਸੰਮੇਲਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ੲਿਸ ਸਮੇਂ ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ ਬਿਲਾਸਪੁਰ,ਸਾਬਕਾ ਪੰਚ ਜਸਵੀਰ ਕੌਰ ਅਤੇ ਜਸਵਿੰਦਰ ਕੌਰ ਅਾਦਿ ਹਾਜਰ ਸਨ!