ਮਾਲੇਰਕੋਟਲਾ, 24 ਸਤੰਬਰ (ਜਮੀਲ ਜੌੜਾ): ਆਮ ਆਦਮੀ ਪਾਰਟੀ ਮਾਲੇਰਕੋਟਲਾ ਦੇ ਸੀਨੀਅਰ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਸਥਾਨਕ ਕਲੱਬ ਚੌਂਕ ਵਿਖੇ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਲੇ ਕਾਨੂਨਾਂ ਖਿਲਾਫ ਧਰਨਾ ਲਗਾ ਕੇ ਸਰਕਾਰ ਖਿਲ਼ਾਫ ਜਮ ਕੇ ਨਾਅਰੇ ਬਾਜੀ ਕੀਤੀ ਗਈ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀਨੀਅਰ ‘ਆਪ’ ਆਗੂ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੱਟਾਨ ਦੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ । ਉਨਾਂ ਕਿਹਾ ਕਿ ਉਕਤ ਕਾਨੂੰਨ ਕਿਸਾਨਾਂ ਦਾ ਸ਼ੋਸਨ ਕਰਨ ਲਈ ਬਣਾਏ ਗਏ ਹਨ । ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਕਈ ਵਾਰ ਕਿਸਾਨਾਂ ਦੀਆਂ ਵੋਟਾਂ ਬਟੋਰ ਕੇ ਸੱਤਾ ਦਾ ਆਨੰਦ ਮਾਣ ਚੁੱਕਾ ਹੈ ਪਰੰਤੂ ਹੁਣ ਜਦੋੌ ਕਿਸਾਨਾਂ ਤੇ ਮੁਸ਼ਕਿਲ ਦੀ ਘੜੀ ਆਈ ਤਾਂ ਬਿਲ ਦੇ ਹੱਕ ਵਿੱਚ ਭੁਗਤ ਗਏ ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਆਜ਼ਮ ਦਾਰਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦਾ ਹਰ ਵਲ਼ੰਟੀਅਰ ਕਿਸਾਨਾਂ ਦੇ ਮੋਢੇ ਨਾਲ ਮੌਢਾ ਮਿਲਾ ਕੇ ਖੜਾ ਹੈ ਅਤੇ ਜਦੋਂ ਤੱਕ ਉਕਤ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਹਰ ਧਰਨੇ, ਸੰਘਰਸ਼ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਡਟੇ ਰਹਿਣਗੇ ।