24.8 C
United Kingdom
Wednesday, June 24, 2026

More

    ਬਲੋਜਮਜ ਕਾਨਵੈਂਟ ਸਕੂਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬੰਦ ਦਾ ਸਮਰਥਨ

    ਮਹਿਲ ਕਲਾਂ 24 ਸਤੰਬਰ (ਜਗਸੀਰ ਸਿੰਘ ਧਾਲੀਵਾਲ ) ਬਲੌਜ਼ਮਜ ਕਾਨਵੈਂਟ ਸਕੂਲ ਵੱਲੋਂ ਸਰਕਾਰ ਦਾ ਕਿਸਾਨਾਂ ਵਿਰੋਧੀ ਕੀਤੇ ਗਏ ਬਿੱਲ ਪਾਸ ਨੂੰ ਕਿਸਾਨਾਂ ਦੇ ਵਿਰੁੱਧ ਦੱਸਿਆ ਤੇ ਉਨ੍ਹਾਂ ਨੇ ਅਧਿਆਪਕਾਂ ਸਮੇਤ ਪੂਰੀਆਂ ਕਿਸਾਨਾਂ ਯੂਨੀਅਨਾਂ ਅਤੇ ਜਥੇਬੰਦੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ।ਕਿਸਾਨਾਂ ਦਾ ਸਾਥ ਦੇਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਸਰਕਾਰ ਨੇ ਕਿਸਾਨੀ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਨ ਵਾਲੇ ਬਿੱਲ ਪਾਸ ਕੀਤੇ ਹਨ ।ਜੋ ਕਿ ਸਰਾਸਰ ਗੱਲਤ ਹੈ। ਦੇਸ ਦੇ ਅੰਨ ਦਾਤਾ ਨੂੰ ਆਪਣੇ ਹੱਕਾਂ ਲਈ ਸੜਕ ਸਰਕਾਰਾਂ ਨੇ ਸੜਕਾਂ ਤੇ ਰੋਲ ਦਿੱਤਾ ਹੈ ਅਸੀਂ ਆਪਣੇ ਸਕੂਲ ਵੱਲੋਂ ਕਿਸਾਨ ਜਥੇਬੰਦੀਆਂ ਦਾ ਹਰ ਪੱਖੋਂ ਸਹਿਯੋਗ ਕਰਦੇ ਹਾਂ ਤਾਂ ਜੋ ਕਿਸਾਨੀ ਜੀਵਨ ਨਾਲ ਜੁੜਿਆ ਹਰ ਵਰਗ ਆਪਣੇ ਜੀਵਨ ਨੂੰ ਸੌਖਾ ਕਰ ਸਕੇ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ ਹਰਭਜਨ ਸਿੰਘ ਜੌਹਲ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਪਰ ਅੱਜ ਉਸ ਨੂੰ ਮੁਹਤਾਜ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਅਸੀਂ ਇਸ ਬਿੱਲ ਦੀ ਨਿਖੇਧੀ ਕਰਦੇ ਹਾਂ। ਇਸ ਤੋਂ ਇਲਾਵਾ ਪ੍ਰੈਚੀਡੈਂਟ ਸ: ਮਨਪ੍ਰੀਤ ਸਿੰਘ ਬਰਾੜ ਨੇ ਵੀ ਦੇਸ਼ ਦੇ ਅੰਨਦਾਤਾ ਦੇ ਸ਼ੁਰੂ ਕੀਤੇ ਅੰਦੋਲਨ ਪਾਸ ਚੱਲ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!