ਚੰਡੀਗੜ੍ਹ: 24 ਸਤੰਬਰ ( ਰਾਜਿੰਦਰ ਭਦੌੜੀਆ)
ਏਸ਼ੀਆ ਦੀ ਸਭ ਤੋਂ ਵੱਡੀ ਐਮਰਜੈਂਸੀ ਸੇਵਾ ਵਿੱਚ ਮੋਹਰੀ ਜ਼ਿਕਿਤਜ਼ਾ ਹੈਲਥਕੇਅਰ ਲਿਮਟਿਡ (ਜ਼ੈਡ ਐਚ.ਐਲ.) ਨੇ ਅਪ੍ਰੈਲ ਤੋਂ ਸਤੰਬਰ ਤੱਕ ਪੰਜਾਬ ਵਿਚ ਕੋਰੋਨਾ ਦਾ ਸਭ ਤੋਂ ਅੱਗੇ ਹੋਕੇ ਮੁਕਾਬਲਾ ਕਰਨ ਵਾਲੇ ਲੜਾਕੂਆਂ ਵਾਰੀਅਰਸ ਦੇ ਸਮਰਥਨ ਵਿਚ 32000 ਕੋਵਿਡ ਮਰੀਜ਼ਾਂ ਦੀ ਸੇਵਾ ਕੀਤੀ ਹੈ। ਵਿਸ਼ਵ ਰੋਗੀ ਸੁਰੱਖਿਆ ਦਿਵਸ ਹਰ ਸਾਲ 17 ਸਤੰਬਰ ਨੂੰ ਜਾਗਰੂਕਤਾ, ਏਕਤਾ ਅਤੇ ਮਰੀਜ਼ਾਂ ਦੀ ਸੁਰੱਖਿਆ ਦੀ ਮਹੱਤਤਾ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ। ਜ਼ੈਡ.ਐਚ.ਐਲ. ਪੰਜਾਬ ਦੇ ਸਾਰੇ ਈ.ਐਮ.ਐਸ. ਹੈਲਥਕੇਅਰ ਚੈਂਪੀਅਨਾਂ ਦਾ ਸਨਮਾਨ ਅਤੇ ਧੰਨਵਾਦ ਕਰਦੇ ਹੋਏ ਇਸ ਦਿਨ ਨੂੰ ਮਨਾ ਰਹੀ ਹੈ। ਮਹਾਂਮਾਰੀ ਤੋਂ ਇਲਾਵਾ 108 ਸੇਵਾਵਾਂ ਨੇ ਪਿਛਲੇ 8 ਸਾਲਾਂ ਦੇ ਕੰਮ-ਕਾਜ ਦੇ ਦੌਰਾਨ ਰਾਜ ਵਿੱਚ 2164200 ਗੈਰ-ਕੋਵਿਡ ਮਰੀਜ਼ਾਂ ਦੀ ਉਸੇ ਵਚਨਬੱਧਤਾ ਅਤੇ ਸਮਰਪਣ ਨਾਲ ਸੇਵਾ ਮੁਹੱਈਆ ਕਰਵਾਈ ਹੈ। ਉਨ੍ਹਾਂ ਨੇ ਸੂਬੇ ਦੇ 22 ਜ਼ਿਲ੍ਹਿਆਂ ਦੀਆਂ 229 ਐਂਬੂਲੈਂਸਾਂ ਵਿਚ ਸਫਾਈ, ਰੋਗਾਣੂ-ਮੁਕਤ ਅਤੇ ਪ੍ਰਦੂਸ਼ਣ ਦੇ ਸਾਰੇ ਤੌਰ-ਤਰੀਕਿਆਂ ਨੂੰ ਯਕੀਨੀ ਬਣਾਇਆ ਹੈ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਐਂਬੂਲੈਂਸ ਦਲ (ਡਰਾਈਵਰ/ਪੈਰਾ ਮੈਡੀਕਲ) ਅਤੇ ਕਾਲ ਸੈਂਟਰ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਡਾਕਟਰੀ ਸੁਰੱਖਿਆ ਉਪਾਵਾਂ, ਸਮਾਜਕ ਦੂਰੀਆਂ ਵਾਲੇ ਤੌਰ-ਤਰੀਕਿਆਂ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਮਰੀਜ਼ਾਂ ਨੂੰ ਕਿਸੇ ਵੀ ਕਰੌਸ ਇਨਫੈਕਸ਼ਨ ਤੋਂ ਬਚਾਅ ਲਈ ਸੁਰੱਖਿਆ ਦੇ ਸਾਮਾਨ ਮੁਹੱਈਆ ਕਰਵਾਏ ਗਏ ਹਨ।