1.5 C
United Kingdom
Saturday, March 7, 2026

More

    ਬਠਿੰਡਾ ਦੇ ਕਾਰ ਡੀਲਰਾਂ ਵੱਲੋਂ ਬੰਦ ਸਫਲ ਬਨਾਉਣ ਦਾ ਸੱਦਾ

    ਅਸ਼ੋਕ ਵਰਮਾ
    ਬਠਿੰਡਾ, 22 ਸਤੰਬਰ । ਆਲ ਬਠਿੰਡਾ ਕਾਰ ਡੀਲਰ ਯੂਨੀਅਨ ਨੇ ਅੱਜ ਹੰਗਾਮੀ ਮੀਟਿੰਗ ਕਰਕੇ 31 ਕਿਸਾਨ ਜੱਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਲੋਕ ਮਾਰੂ, ਕਿਸਾਨ ਵਿਰੋਧੀ-ਖਪਤਕਾਰ ਵਿਰੋਧੀ ਕਾਨੂੰਨਾਂ ਖਿਲਾਫ਼ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਬਠਿੰਡਾ ਵਾਸੀਆਂ ਨੂੰ 25 ਸਤੰਬਰ ਨੂੰ ਕਾਰੋਬਾਰ ਤੇ ਹੋਰ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਮਨਵਿੰਦਰ ਸਿੰਘ, ਮੀਤ ਪ੍ਰਧਾਨ ਤੇ ਖਜਾਨਚੀ ਸੁਖਜਿੰਦਰ ਸਿੰਘ,ਸਕੱਤਰ ਕੁਲਬੀਰ ਸਿੰਘ ਅਤੇ ਪ੍ਰੈਸ ਸਕੱਤਰ ਕੁਲਬੀਰ ਸਿੰਘ ਤੋਂ ਇਲਾਵਾ ਆਗੂਆਂ ਹਰਮੋਹਿੰਦਰਜੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਲੋਕਾਂ ਲਈ ਮਾਰੂ ਸਿੱਧ ਹੋਣ ਵਾਲੇ ਕਾਨੂੰਨਾਂ ਦੀ ਨਿਖੇਧੀ ਕਰਦਿਆਂ  ਲੋਕਾਂ ਨੂੰ 25 ਸਤੰਬਰ ਨੂੰ ਸਮੁੱਚੇ ਕਾਰੋਬਾਰ ਠੱਪ ਕਰਕੇ ਢੁਕਵਾਂ ਜਵਾਬ ਦੇਣ ਦਾ ਸੱਦਾ ਦਿੱਤਾ । ਉਨਾਂ ਕਿਹਾ ਕਿ ਹੁਣ ਇਹ ਸੰਘਰਸ਼ ਕੇਵਲ ਕਿਸਾਨੀ ਵਸੋਂ ਤੱਕ ਸੀਮਤ ਨਹੀਂ ਰਿਹਾ ਬਲਕਿ ਸਮੁੱਚੇ ਮਿਹਨਤਕਸ਼ ਲੋਕਾਂ ਦਾ ਬਣ ਗਿਆ ਹੈ ਅਤੇ ਮੋਦੀ ਸਰਕਾਰ ਦੇ ੲੰਨਾਂ ਕਾਨੂੰਨਾਂ ਖਿਲਾਫ਼ ਲੋਕਾਂ ਨੇ ਆਰ-ਪਾਰ ਦੀ ਲੜਾਈ ਲੜਣ ਦਾ ਮਨ ਬਣਾਈ ਬੈਠੇ ਹਨ। ਉਨਾਂ ਆਖਿਆ ਕਿ ਬੰਦ ਵਾਲੇ ਦਿਨ ਸਮੂਹ ਕਾਰ ਡੀਲਰ ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਸੰਘਰਸ਼ ਨੂੰ ਸਫਲ ਬਨਾਉਣ ਲਈ ਪੂਰਾ ਤਾਣ ਲਾ ਦੇਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!