ਮੈਂ ਮਜ਼ਦੂਰ, ਮੈਂ ਮਜ਼ਦੂਰ
ਸੱਚੀ ਸੁੱਚੀ ਕਿਰਤ ਲੲੀ ਮਸ਼ਹੂਰ
ਮੈਂ ਕੁਤਬ ਮੀਨਾਰ ਤੇ, ਤਾਜ਼ ਮਹਿਲ ਬਣਾੲੇ
ਵਹਾ ਕੇ ਪਸੀਨੇ , ਮੰਦਿਰਾਂ, ਮਸਜਿਦਾਂ ਤੇ ਸੰਗਮਰਮਰ ਲਗਾੲੇ
ਸਾਡੇ ਸੁਪਨੇ ਵਲੂੰਧਰੇ, ਨਾਂ ਪਵੇ ਆਸਾਂ ਤੇ ਬੂਰ
ਮੈਂ ਮਜ਼ਦੂਰ, ਮੈਂ ਮਜ਼ਦੂਰ
ਕਦੀਂ ਕੋਈ ਨਾਂ , ਸਾਨੂੰ ਜਾਣੈਂ
ਸਾਡੇ ਦਿਲ ਦਾ ਨਾਂ ਦਰਦ ਪਛਾਣੇ
ਲੱਖਾ ਹਸਰਤਾ, ਅਸਾਂ ਕੲੀ ਅਰਮਾਨ ਸੰਜੋਏ
ਖੁਸ਼ੀਆਂ ਤੇ ਚਾਅ , ਸਾਡੇ ਢਾਹ ਢੇਰੀ ਹੋਏ
ਵੇਖ -ਵੇਖ ਦੁੱਖੀ ਹੋਈਏ, ਦੁਨੀਆਂ ਦੇ ਅਜ਼ਬ ਦਸਤੂਰ
ਮੈਂ ਮਜ਼ਦੂਰ, ਮੈਂ ਮਜ਼ਦੂਰ
ਸਾਡਿਆ ਦਮਾਂ ਤੇ ਕੲੀ ਦਮ ਚੱਲਦੇ
ਵੱਢਿਆ ਘਰਾਂ ਦੇ ਸੱਭ ਚੁੱਲ੍ਹੇ ਬਲ਼ਦੇ
ਸਾਡਾ ਖੂਨ, ਉਹਨਾਂ ਨੂੰ ਪਾਣੀ ਲੱਗੇ
ਪਰ ਸਾਡੇ ਬਿਨਾਂ ਨਾਂ ਕੋਈ ਮਹਿਫ਼ਲ ਫੱਬੇ
ਭੈੜੀ ਨੀਤ, ਖੋਟ ਵਾਲਿਆਂ ਦੇ ਨਾਂ ਵਿਹੜੇ ਹੋਣ ਭਰਪੂਰ
ਮੈਂ ਮਜ਼ਦੂਰ, ਮੈਂ ਮਜ਼ਦੂਰ
ਇਹ ਸ਼ਾਹੂਕਾਰ ਮਤਲਬੀ, ਗਰਜ਼ੀ ਕਮੀਨੇ
ਸੰਘਰਸ਼ ਦਾ ਭਾਂਬੜ ਸਾਡੇ ਮਚਦਾ ਹੈ ਸੀਨੇਂ
ਵੱਡੀਆਂ ਗੋਗੜਾਂ ਵਾਲੇ, ਇਹ ਹੈਂਕੜਾ ਵਾਲੇ
ਇਹ ਬੇਰਸ, ਫੁਕਰੇ, ਝੂਠੀਆਂ ਸ਼ੋਹਰਤਾਂ ਵਾਲੇ
ਇਹ ਰੋਜ਼ ਸੁਫ਼ਨੇ , ਸਾਡੇ ਕਰਦੇ ਨੇ ਚੂਰ
ਮੈਂ ਮਜ਼ਦੂਰ ਮੈਂ ਮਜ਼ਦੂਰ ।।
ਮਾਸਟਰ ਲਾਡੀ ਸਲੋਤਰਾ
ਕਾਦੀਆਂ ਗੁਰਦਾਸਪੁਰ
9780418357