3.5 C
United Kingdom
Sunday, March 8, 2026

More

    ਪੱਤਰਕਾਰ ਸੁਖਜੀਤ ਮਾਨ ਨੂੰ ਸਦਮਾ-ਪਿਤਾ ਦਾ ਦੇਹਾਂਤ

    ਅਸ਼ੋਕ ਵਰਮਾ
    ਬਠਿੰਡਾ,21 ਸਤੰਬਰ : ਬਠਿੰਡਾ ਤੋਂ ਸੱਚ ਕਹੂੰ ਅਖਬਾਰ ਦੇ ਜਿਲ੍ਹਾ ਇੰਚਾਰਜ ਸੁਖਜੀਤ ਮਾਨ ਅਤੇ ਵੇਰਕਾ ਦੇ ਮੁਲਾਜਮ ਗੁਰਜੀਤ ਮਾਨ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ ਜਦੋਂ ਅਚਾਨਕ ਸਵੇਰ ਵਕਤ ਉਨਾਂ ਦੇ ਪਿਤਾ ਸੇਵਕ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੋਟਲੀ ਖੁਰਦ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਸਮੇਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਪ੍ਰੀਵਾਰ ਵੱਲੋਂ ਉਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਜੋਕਿ ਸਫਲ ਨਾਂ ਹੋ ਸਕਿਆ। ਅੱਜ ਦੇਰ ਸ਼ਾਮ ਉਨਾਂ ਦੇ ਨਜ਼ਦੀਕੀਆਂ,ਪ੍ਰੀਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਹਾਜਰੀ ’ਚ ਅੰਤਮ ਸਸਕਾਰ ਕਰ ਦਿੱਤਾ ਗਿਆ। ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸੁਖਜੀਤ ਮਾਨ ਦੇ ਪਿਤਾ ਦੀ ਬੇਵਕਤੀ ਮੌਤ ਤੇ ਪ੍ਰੀਵਾਰ ਨਾਲ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ। ਅਦਾਰਾ “ਪੰਜ ਦਰਿਆ” ਵੱਲੋਂ ਵੀ ਸੁਖਜੀਤ ਮਾਨ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!