4 C
United Kingdom
Friday, March 6, 2026

More

    ਸਾਡਾ ਕੋਈ ਕਸੂਰ ਨੀ

    ਦੁੱਖਭੰਜਨ ਰੰਧਾਵਾ
    0351920036369

    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |
    ਇੱਕ ਦਿਨ ਪਾਵੇਂਗੀ ਤੂੰ,
    ਮੁੱਲ ਤਾਂ ਜਰੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਆਪਾਂ ਤੈਨੂੰ ਕਹਿਣਾ ਨਹੀ,
    ਤੇਰਾ ਕੀ ਵਿਚਾਰ ਏ |
    ਰੋਗ ਤੇਰਾ ਲਾ ਲਿਆ ਈ,
    ਦਿਲ ਤਾਂ ਬਿਮਾਰ ਏ |
    ਤਾਂ ਹੀ ਤਾਂ ਚਿਹਰੇ ਤੋਂ,
    ਉੱਡ ਗਿਆ ਨੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਚਾਹੁੰਦਾ ਕੀ ਆਂ ਤੈਨੂੰ ਕਿਹੜੀ,
    ਖਬਰ ਕਿਹੜੀ ਸਾਰ ਨਹੀ |
    ਯਾਦ ਰੱਖੀਂ ਦਮ ਦੇ ਦੂੰ,
    ਮੇਰਾ ਝੂਠਾ ਪਿਆਰ ਨਹੀ |
    ਕਿੰਨਾਂ ਨੇੜੇ ਅਾ ਗਏ ਆਂ,
    ਰਹਿੰਦੇ ਹੋਏ ਦੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਹਮੇਸ਼ਾ ਤੇਰਾ ਮੈਨੂੰ ਚਾਅ ਰਵੇ,
    ਤੇਰਾ ਰਵੇ ਡਰ ਨੀ |
    ਤੇਰੇ ਦੀਦਾਰ ਬਾਜੋਂ ਮੇਰਾ,
    ਹੁੰਦਾ ਸਰ ਨਹੀ |
    ਜਰਾਂ ਬਸ ਤੇਰੀ ਜਰਾਂ ,
    ਕਿਸੇ ਦੀ ਕਿਉਂ ਘੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਬਲਕੇ ਮੈਂ ਸਿਵੇ ਵਿੱਚ,
    ਹੋ ਜਾਵਾਂ ਫਨਾਂਹ ਨੀ |
    ਤੇਰੇ ਪਿੱਛੇ ਕੋਈ ਜੱਗੋਂ,
    ਗਿਆ ਯਾਦ ਰੱਖੀਂ ਨਾ ਨੀ |
    ਤੈਨੂੰ ਮੈਂ ਵਿਖਾ ਦੇਣਾ ਏ ,
    ਹੋ ਕੱਚ ਵਾਂਗੂ ਚੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਤੇਰੀ ਹੀ ਲਗਨ ਲੱਗੀ,
    ਤੇਰੇ ਵਿੱਚ ਰੱਬ ਜੋ |
    ਇੱਕੋ ਸਾਹੇ ਖਿੱਚ ਲੈਣਾ,
    ਤੇਰੇ ਚ ਜੋ ਸਭ ਨੀ |
    ਦਮ-ਦਮ ਧਿਆਵੇ ਤੈਨੂੰ,
    ਸਾਹਾਂ ਦਾ ਪੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਸਾਗਰਾਂ ਤੋਂ ਡੂੰਘਾ ਤੇਰਾ,
    ਪਿਆਰ ਜਿੰਦੇ ਰਾਣੀਏ |
    ਤੇਰੇ ਪਿਆਰ ਸਦਕਾ ਹੀ,
    ਸਾਹਾਂ ਨੂੰ ਮਾਣੀਏ |
    ਮੈਂ ਰਾਂਝਣ ਤੇਰਾ ਬਣ ਗਿਆ,
    ਤੂੰ ਬਣੀ ਮੇਰੀ ਹੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    ਦੁੱਖਭੰਜਨ ਨੂੰ ਆਸ ਇੱਕੋ,
    ਤੇਰੇ ਉੱਤੇ ਰਹਿ ਗਈ |
    ਤੇਰੀ ਮਰਜੀ ਦੇ ਉੱਤੇ,
    ਪੰਡ ਸਾਰੀ ਪੈ ਗਈ |
    ਪੈਣਾ ਸੂ਼ਰੂ ਹੋ ਗਿਆ ਏ,
    ਆਸਾਂ ਨੂੰ ਬੂਰ ਨੀ |
    ਜਾਂ ਤਾਂ ਤੂੰ ਦੱਸੇਂਗੀ,
    ਸਾਡਾ ਕੋਈ ਕਸੂਰ ਨੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!