ਧੀਰਜ ਵਾਲੀਆ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਮੈਂ ਜਾਂਦਾ ਹਾਂ ਬਲਿਹਾਰ,
ਮੇਰੇ ਨਾਨਕ ਜੀ |
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਤੁਹਾਨੂੰ ਭੈਣ ਨਾਨਕੀ ਆਖੇ ਵੀਰਾ,
ਮਹਾਂਪੁਰਖ ਤੇ ਉੱਚ ਦਿਆ ਪੀਰਾ ,
ਤੁਹਾਡਾ ਉੱਚਿਓ ਉੱਚਾ ਕਿਰਦਾਰ |
ਮੇਰੇ ਨਾਨਕ ਜੀ |
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਤੁਸਾਂ ਤੇਰਾ-ਤੇਰਾ ਤੋਲਿਆ ਨਾਨਕ,
ਮੁੱਖੋਂ ਵਾਹਿਗੁਰੂ ਸੀ ਬੋਲਿਆ ਨਾਨਕ,
ਹਾਂ ਮੈਂ ਵੀ ਰਿਹਾ ਉਚਾਰ |
ਮੇਰੇ |ਨਾਨਕ ਜੀ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਮੇਰਾ ਮਨ ਇਕਾਗਰ ਹੋ ਜਾਂਦਾ ਏ,
ਆ ਦਰ ਤੇਰੇ ਜਦੋਂ ਖਲੋ ਜਾਂਦਾ ਏ,
ਰਾਗ ਛਿੜਦਾ ਜਦੋਂ ਮਲਿਹਾਰ |
ਮੇਰੇ ਨਾਨਕ ਜੀ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਔਰਤ ਪੂਜਣ ਨੂੰ ਤੁਸਾਂ ਲਾਈ,
ਹੈ ਨਾਨਕ ਇਹ ਤੇਰੀ ਵਡਿਆਈ,
ਜੋ ਜੰਮੇ ਰਾਜੇ ਤੇ ਫਨਕਾਰ |
ਮੇਰੇ ਨਾਨਕ ਜੀ |
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਡੁੱਬਣ ਲੱਗਿਆਂ ਤਾਰ ਦੇਂਦੇ ਹੋ,
ਜੇ ਮੰਗੀਏ ਆਪਾ ਵਾਰ ਦੇਂਦੇ ਹੋ,
ਕਿਨਾਰੇ ਲਾ ਦੇਵੋ ਪਤਵਾਰ |
ਮੇਰੇ ਨਾਨਕ ਜੀ |
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਰੁੱਖ ਤੇ ਬੂਟੇ ਸਭ ਪਲਦੇ ਨੇਂ,
ਹੁਕਮ ਨਾਲ ਹੀ ਸਭ ਚਲਦੇ ਨੇਂ,
ਤੁਸੀਂ ਜੱਗ ਦੇ ਪਾਲਣਹਾਰ |
ਮੇਰੇ ਨਾਨਕ ਜੀ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਨਾ ਲਵਾਂ ਤੁਹਾਡਾ ਗਮ ਨਹੀਂ ਰਹਿੰਦੇ,
ਨਿੱਤ ਸਿਮਰਾਂ ਮੈਂ ਉੱਠਦੇ ਬਹਿੰਦੇ,
ਤੁਸੀਂ ਜੀਅ-ਜੀਅ ਦੇ ਗਮਖਾਰ |
ਮੇਰੇ ਨਾਨਕ ਜੀ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |
ਰੋਟੀ ਤੁਸੀ ਦੇਵੋ ਤੇ ਅਸੀ ਖਾਈਏ,
ਤੁਹਾਨੂੰ ਸਿਮਰੀਏ,ਤੁਹਾਨੂੰ ਧਿਆਈਏ,
ਅੱਜ ਧੀਰਜ ਖੜਾ ਦਵਾਰ |
ਮੇਰੇ ਨਾਨਕ ਜੀ
ਤੁਸੀਂ ਦੁਨੀਆਂ ਦਿੱਤੀ ਤਾਰ,
ਮੇਰੇ ਨਾਨਕ ਜੀ |