10.9 C
United Kingdom
Sunday, September 6, 2026

More

    ਨਿੱਕ ਸਹੋਤਾ ਵੱਲੋਂ ਸਿਲਮਾ ਸਕੂਲ ਬੋਰਡ ਦੀ ਚੋਣ ਲਈ ਵੋਟਰਾਂ ਨੂੰ ਅਪੀਲ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ) 19 ਸਤੰਬਰ 2020

    ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆ ਹਨ।ਇਹਨਾਂ ਚੋਣਾਂ ਦੌਰਾਨ ਵੱਖੋ ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸਿਲਮਾ ਸਕੂਲ ਬੋਰਡਏਰੀਆ 2 ਲਈ ਟਰੱਸਟੀ ਦੀ ਚੋਣ ਲੜ ਰਹੇ ਹਨ। ਕੋਵਿੱਡ 19 ਦੇ ਚੱਲਦਿਆਂ ਪਿਛਲੇ ਦਿਨੀਂ ਸਿਲਮਾ ਵਿਖੇ ਆਪਣੇ ਦਫਤਰ ਵਿੱਚਉਹਨਾਂ ਗਿਣਤੀ ਦੇ ਆਪਣੇ ਸਪੋਰਟਰਾਂ ਨਾਲ ਮੀਟਿੰਗ ਕੀਤੀ ਅਤੇ ਮੀਡੀਏ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਵੋਟਾਂ ਵਿੱਚ ਉਹਨਾਂ ਦੀਮੱਦਦ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਕੂਲ ਬੋਰਡ ਵਿੱਚ ਬਹੁਤ ਕੁਝ ਐਸਾ ਹੈ,ਜਿਸਨੂੰ ਠੀਕ ਕਰਨ ਦੀ ਜ਼ਰੂਰਤ ਹੈ।ਉਹਨਾਂ ਕਿਹਾ ਕਿ ਸਭ ਤੋ ਪਹਿਲਾ ਮੇਰੀ ਕੋਸ਼ਿਸ਼ ਹੋਵੇਗੀ ਕਿ ਸਕੂਲ ਬੋਰਡ ਲਈ ਬਰਾਬਰ ਫੰਡ ਮਿਲਣ, ਬੇਰੁਜ਼ਗਾਰ ਅਧਿਆਪਕਾਂ ਨੂੰਕੰਮ ਤੇ ਰੱਖਿਆ ਜਾਵੇ, ਬੱਚਿਆ ਨੂੰ ਕੋਵਿੱਡ ਕਰਕੇ ਇੰਟਰਨੈਂਟ ਦੀ ਮੁਸ਼ਕਲ ਨਾ ਆਵੇ, ਅਤੇ ਨਾਲੇ ਉਹਨਾਂ ਕਿਹਾ ਕਿ ਮੈ ਪਹਿਲ ਦੇਅਧਾਰ ਤੇ ਸਿਲਮਾ ਸਕੂਲ ਬੋਰਡ ਦੇ ਸਕੂਲਾਂ ਵਿੱਚ ਪੰਜਾਬੀ ਕਲਾਸ ਸ਼ੁਰੂ ਕਰਵਾਉਣ ਲਈ ਸਿਰਤੋੜ ਯਤਨ ਕਰਾਂਗਾ ‘ਤਾਂ ਕਿ ਸਾਡੀਨਵੀਂ ਪੀੜੀ ਨੂੰ ਪੰਜਾਬੀਅਤ ਨਾਲ ਜੋੜਿਆ ਜਾ ਸਕੇ। ਉਹਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈ ਪਿਛਲੇ ਤੀਹ ਸਾਲ ਤੋਂਫਰਿਜ਼ਨੋ ਏਰੀਏ ਵਿੱਚ ਰਹਿ ਰਿਹਾ ਹਾਂ ਅਤੇ ਵੱਖੋ ਵੱਖ ਕਲੱਬਾਂ ਅਤੇ ਸੰਸਥਾਵਾਂ ਜ਼ਰੀਏ ਕਮਿਉਂਨਟੀ ਦੀ ਸੇਵਾ ਕਰ ਰਿਹਾ ਹਾਂ। ਉਹਨਾਂਕਿਹਾ ਕਿ ਮੈ ਰੋਟਰੀ ਕਲੱਬ ਦਾ ਸਾਬਕਾ ਪ੍ਰਧਾਨ ਵੀ ਰਿਹਾ ਹਾਂ ਅਤੇ ਓਦੋਂ ਤੋਂ ਹੀ ਅਸੀਂ ਸਿਲਮਾ ਸਕੂਲ ਬੋਰਡ ਦੇ ਬੱਚਿਆ ਦੀਮੱਦਦ ਕਰਦੇ ਆ ਰਹੇ ਹਾਂ। ਉਹਨਾ ਦੱਸਿਆ ਕਿ ਉਹ ਤਕਰੀਬਨ ਤੇਰਾਂ ਸਾਲ ਦੀ ਉਮਰ ਵਿੱਚ ਅਮਰੀਕਾ ਆਇਆ ਸੀ, ਇੱਥੇਆਣਕੇ ਫਰਿਜ਼ਨੋ ਏਰੀਏ ਤੋਂ ਸਕੂਲਿੰਗ ਕੀਤੀ ‘ਤੇ ਉਸ ਸਮੇਂ ਮੇਰੇ ਜੂੜਾ ਰੱਖਿਆ ਹੁੰਦਾ ਸੀ ‘ਤੇ ਸਕੂਲ ਵਿੱਚ ਬਹੁਤ ਵਾਰੀ ਬੂਲਿੰਗਦਾ ਸ਼ਿਕਾਰ ਵੀ ਹੋਣਾ ਪਿਆ। ਉਹਨਾਂ ਕਿਹਾ ਕਿ ਹੋਰ ਕਿਸੇ ਸਟੂਡਿੰਟ ਨੂੰ ਮੇਰੇ ਵਰਗੇ ਹਲਾਤਾਂ ਵਿੱਚੋਂ ਨਾ ਲੰਘਣਾ ਪਵੇ ਇਸ ਕਰਕੇ ਮੈਸਕੂਲ ਬੋਰਡ ਦੇ ਟਰੱਸਟੀ ਦੀ ਚੋਣ ਲੜ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਕਮਿਉਂਨਟੀ ਮੈਨੂੰ ਆਪਣੀ ਅਵਾਜ਼ ਦੇ ਤੌਰ ਤੇ ਜ਼ਰੂਰਚੁਣਕੇ ਭੇਜੇਗੀ ਅਤੇ ਅਗਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਮੇਰੀ ਪ੍ਰੋਫਾਇਲ VOTE4SAHOTA.com ਤੇ ਜਾਕੇ ਨਵਿੱਰਤ ਕਰਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!