ਆਇਰਲੈਡ(ਰਿੰਪੀ ਪੰਜਾਬੀ )
ਸ਼ੀ੍ ਗੁਰੂ ਰਾਮ ਦਾਸ ਜੀ ਦੀ ਅਪਾਰ ਕਿ੍ਪਾ ਦੇ ਨਾਲ ਅਸੀਂ ਅੱਜ ਰਿੰਪੀ ਰਿਕਾਰਡਜ਼ ਦੀ ਸ਼ੁਰੂਆਤ ਬਹੁਤ ਹੀ ਮਿੱਠੀ ਅਵਾਜ਼ ਵਿੱਚ ਭਾਈ ਨਵਪੀ੍ਤ ਸਿੰਘ ਜੀ ਅਤੇ ਭਾਈ ਗੁਰਜੀਤ ਸਿੰਘ ਜੀ ਬਟਾਲੇ ਵਾਲੇ ਵਲੋਂ ਗਾਏ ਸ਼ਬਦਾਂ ਦੀ ਲੜੀ ਵਿੱਚੋਂ ਅੱਜ ਪਹਿਲਾਂ ਸ਼ਬਦ ਸ਼ੀ੍ ਗੁਰੂ ਰਾਮ ਦਾਸ ਜੀ ਦੀ ਪਵਿੱਤਰ ਬਾਣੀ ਦਾ ਸਿਮਰਨ ਰੂਪੀ ਸ਼ਬਦ ਦਾ ਗੁਣਗਾਨ ਕਰਨ ਜਾ ਰਹੇ ਹਾਂ । ਸ਼ੀ੍ ਗੁਰੂ ਰਾਮ ਦਾਸ ਜੀ ਅੱਗੇ ਹੱਥ ਜੋੜ ਕੇ ਬੇਣਤੀ ਕਰਦੇ ਹਾਂ ਕਿ ਪੂਰੇ ਜਗਤ ਉੱਤੇ ਆਏ ਸੰਕਟ ਨੂੰ ਜਲਦੀ ਖ਼ਤਮ ਕਰਨ । ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਣਤੀ ਕਰਦੇ ਹਾਂ ਕਿ ਇਸ ਸ਼ਬਦ ਨੂੰ ਸੁਣਨ ਅਤੇ ਵੱਧ ਤੋਂ ਵੱਧ ਇਹ ਸ਼ਬਦ ਨੂੰ ਲੋਕਾਂ ਤੱਕ ਪਹੁੰਚਾਉਣ । ਇਕ ਵਾਰੀ ਫਿਰ ਸ਼ੀ੍ ਗੁਰੂ ਰਾਮ ਦਾਸ ਅੱਗੇ ਅਰਦਾਸ ਕਰਦੇ ਹਾਂ ਕਿ ਰਿੰਪੀ ਰਿਕਾਰਡਾਜ਼ ਉੱਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖਣ ।