3.5 C
United Kingdom
Sunday, March 8, 2026

More

    ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਖੂਨ ਦਾਨ ਕੈਂਪ 5 ਅਕਤੂਬਰ ਤੋਂ

    ਆਸਟ੍ਰੇਲੀਅਨ ਰੈੱਡ ਕਰਾਸ ਵੱਲੋਂ ਸਲਾਹੁਤਾ ਅਤੇ ਮਦਦ
    (ਹਰਜੀਤ ਲਸਾੜਾ, ਬ੍ਰਿਸਬੇਨ 18 ਸਤੰਬਰ)

    ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਪੀੜਤਾਂ ਲਈ ਖੂਨ ਦੀ ਪੂਰਤੀ ਹਿੱਤ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਇਸ ਸਾਲ ਲਈ ਖੂਨ ਦਾਨ ਕੈਂਪ (ਸਲਾਨਾ ਬਲੱਡ ਡੋਨੇਸ਼ਨ ਡਰਾਈਵ 2020) ਦੀ ਅਰੰਭਣਾ
    5 ਅਕਤੂਬਰ ਤੋਂ ਹੋਵੇਗੀ ਜੋ ਅਗਲੇ ਤਿੰਨ ਮਹੀਨਿਆਂ (ਅਕਤੂਬਰ, ਨਵੰਬਰ ਅਤੇ ਦਸੰਬਰ) ਤੱਕ ਜਾਰੀ ਰਹੇਗਾ। ਇਸ ਕੈਂਪ ਦੇ ਸ਼ੁਰੂਆਤੀ ਦਿਨ 30 ਦੇ ਕਰੀਬ ਸੰਸਥਾ ਕਰਮੀ ਖੂਨ ਦਾਨ ਕਰਨਗੇ। ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਬਾਬਤ ਸਮੂਹ ਭਾਈਚਾਰਿਆਂ ਨੂੰ ਇਸ ਸਾਲ 2020 ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਆਸਟ੍ਰੇਲੀਅਨ ਰੈੱਡ ਕਰਾਸ ਵੱਲੋਂ ਸੰਸਥਾ ਦੀ ਇਸ ਉਸਾਰੂ ਪਹਿਲ ਕਦਮੀ ਦੀ ਸ਼ਲਾਘਾ ਅਤੇ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ, ਪ੍ਰਣਾਮ ਸਿੰਘ ਹੇਅਰ, ਹਰਜੀਵਨ ਸਿੰਘ ਨਿੱਜਰ, ਰਵੀ ਧਾਰੀਵਾਲ, ਸਰਵਣ ਸਿੰਘ, ਬਿਬਨ ਰੰਧਾਵਾ, ਇੰਦਰਬੀਰ ਸਿੰਘ, ਜੱਗਾ ਵੜੈਂਚ, ਸਾਬ ਛੀਨਾ, ਮੱਲੂ ਗਿੱਲ, ਅਤਿੰਦਰਪਾਲ, ਰਣਜੀਤ ਸਿੰਘ ਗਿੱਲ, ਆਕਾਸ਼ਦੀਪ, ਅਮਰਿੰਦਰ ਅੱਮੂ, ਨਵ ਵੜੈਂਚ, ਜਤਿੰਦਰਪਾਲ, ਪੰਮਾ ਗਿੱਲ, ਨਵਦੀਪ, ਅਮਨ ਛੀਨਾਂ, ਲਖਬੀਰ ਬੱਲ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਬਾਲ ਆਦਿ ਨੇ ਸ਼ਿਰਕਤ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!