10.9 C
United Kingdom
Sunday, September 6, 2026

More

    ਤੰਦੂਰ

    ਤੰਦੂਰ ਪੰਜਾਬੀ ਵਿਰਸੇ ਦਾ ਇੱਕ ਅਟੁੱਟ ਅੰਗ ਰਿਹਾ ਹੈ। ਪਹਿਲੇ ਸਮਿਆਂ ਵਿੱਚ ਸ਼ਾਇਦ ਹੀ ਕੋਈ ਘਰ ਹੋਵੇਗਾ, ਜਿਸ ਵਿੱਚ ਤੰਦੂਰ ਨਾ ਲੱਗਿਆ ਹੋਵੇ। ਤੰਦੂਰ ਨੂੰ ਘਰ ਦੇ ਦੂਜੇ ਮੁੱਖ ਸਾਮਾਨ ਦੀ ਤਰ੍ਹਾਂ ਹੀ ਜਰੂਰੀ ਸਮਝਿਆ ਜਾਂਦਾ ਸੀ। ਤੰਦੂਰ ਨੂੰ ਘਰ ਦੀ ਇੱਕ ਨੁਕਰ ਵਿੱਚ ਲਗਾਇਆ ਜਾਂਦਾ ਸੀ।
    ਤੰਦੂਰ ਨੂੰ ਬਨਾਉਣਾ ਵੀ ਇੱਕ ਕਲਾ ਹੁੰਦੀ ਹੈ। ਪਹਿਲਾਂ ਮਿੱਟੀ ਨੂੰ ਗੁੰਨ ਲਿਆ ਲਿਆ ਜਾਂਦਾ ਹੈ ਤੇ ਫ਼ਿਰ ਹੌਲੀ -ਹੌਲੀ ਮਿੱਟੀ ਨੂੰ ਪੋਚਦੇ ਹੋਏ ਥੱਲੋ ਉੱਤੇ ਤੱਕ ਬਣਾਇਆ ਜਾਦਾਂ ਹੈ। ਤੰਦੂਰ ਥੱਲੋ ਖੁੱਲਾ ਤੇ ਉੱਤੋਂ ਤੰਗ ਹੁੰਦਾ ਹੈ। ਤੰਦੂਰ ਦੇ ਥੱਲੇ ਇੱਕ ਮੂੰਹ ਰੱਖਿਆ ਹੁੰਦਾ ਹੈ। ਜਿਸ ਵਿੱਚੋਂ ਸੁਆਹ ਬਾਹਰ ਕੱਢੀ ਜਾਂਦੀ ਹੈ। ਤੰਦੂਰ ਵਿੱਚ ਬਾਲਣ ਪਾ ਕੇ ਥੋੜੀ ਦੇਰ ਲਈ ਬੱਠਲ ਨਾਲ ਢੱਕ ਦਿੱਤਾ ਜਾਂਦਾ ਹੈ ਤਾਂ ਜੋ ਅੰਦਰ ਸੇਕ ਬਣਿਆ ਰਹੇ। ਜਦੋਂ ਤੰਦੂਰ ਗਰਮ ਹੋ ਜਾਂਦਾ ਹੈ ਤਾਂ ਫ਼ਿਰ ਰੋਟੀਆਂ ਲਗਾਈਆਂ ਜਾਦੀਆਂ ਹਨ।
    ਤੰਦੂਰ ਵਿੱਚ ਰੋਟੀਆਂ ਲਗਾਉਣੀਆਂ ਵੀ ਇੱਕ ਕਲਾ ਹੁੰਦੀ ਹੈ। ਅਨਜਾਣ ਬੀਬੀਆਂ ਤਾਂ ਆਪਣੇ ਹੱਥ ਸਾੜ ਲੈਦੀਆਂ ਹਨ। ਇਹ ਕਲਾ ਕੁੜੀਆਂ ਆਪਣੇ ਘਰ ਵਿੱਚੋਂ ਹੀ ਮਾਂ ਦਾਦੀ ਤੋਂ ਸਿੱਖ ਲੈਦੀਆਂ ਸਨ।
    ਤੰਦੂਰ ਆਪਸੀ ਭਾਈਚਾਰੇ ਦੀ ਵੀ ਮੂੰਹ ਬੋਲਦੀ ਤਸਵੀਰ ਹੁੰਦਾ ਸੀ, ਕਿਉਂਕਿ ਪੰਜ ਚਾਰ ਘਰਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਹੀ ਰੋਟੀਆਂ ਲਾਹੁੰਦੀਆਂ ਸਨ। ਇੱਕ ਨੇ ਪੇੜੇ ਕਰਨੇ, ਦੂਜੀ ਨੇ ਰੋਟੀਆਂ ਥੱਪਨੀਆ , ਤੀਜੀ ਨੇ ਫਟਾਫਟ ਤੰਦੂਰ ਵਿੱਚ ਲਗਾਉਣੀਆਂ , ਚੌਥੀ ਨੇ ਤੰਦੂਰ ਵਿੱਚੋਂ ਚੁੱਕਣੀਆ ਤੇ ਪੰਜਵੀਁ ਨੇ ਫਟਾਫਟ ਘਿਉ ਨਾਲ ਚੋਪੜ ਕੇ ਪੋਣੇ ਵਿੱਚ ਲਪੇਟ ਦਿੰਦੀ। ਇਸ ਤਰ੍ਹਾਂ ਇਹ ਇੱਕ ਟੀਮ ਵਰਕ ਹੀ ਹੋ ਜਾਂਦਾ ਸੀ। ਜਿਸ ਨਾਲ ਆਢੀਆ ਗੁਆਂਢੀ ਦੀ ਨੇੜਤਾ ਵੀ ਬਣੀ ਰਹਿੰਦੀ ਸੀ।
    ਹੋਰ ਤਾਂ ਹੋਰ ਤੰਦੂਰ ਢਿੱਡ ਹਲਕਾ(ਫਰੋਲਣ) ਕਰਨ ਦੀ ਵੀ ਥਾਂ ਹੁੰਦਾ ਸੀ। ਸੱਸਾਂ ਰਲਕੇ ਨੂੰਹਾਂ ਦੀਆਂ ਚੁਗਲੀਆਂ ਕਰ ਲੈਦੀਆਂ ਸਨ ਤੇ ਜਦੋਂ ਨੂੰਹਾਂ ਦੀ ਵਾਰੀ ਆਉਦੀਂ ਉਹ ਆਪਣੀਆਂ ਸੱਸਾਂ ਦੀਆਂ ਚੁਗਲੀਆਂ ਕਰ ਲੈਦੀਆਂ ਸਨ। ਇਸ ਤਰ੍ਹਾਂ ਦੋਵੇਂ ਹੀ ਉਮਰ ਦੀਆਂ ਔਰਤਾਂ ਆਪਣੇ ਸੁੱਖ ਦੁੱਖ ਤੰਦੂਰ ਤੇ ਰੋਟੀਆਂ ਲਾਹੁਣ ਦੇ ਬਹਾਨੇ ਹੀ ਕਰ ਲੈਦੀਆਂ ਸਨ।
    ਬਾਕੀ ਡਾਕਟਰ ਵੀ ਮੰਨਦੇ ਹਨ ਕਿ ਤੰਦੂਰ ਦੀ ਰੋਟੀ ਸਿਹਤ ਲਈ ਚੰਗੀ ਹੁੰਦੀ ਹੈ। ਇਹ ਦੂਜੀ ਰੋਟੀ ਦੇ ਮੁਕਾਬਲੇ ਛੇਤੀ ਹਜ਼ਮ ਹੋ ਜਾਂਦੀ ਹੈ। ਭਾਵੇਂ ਅੱਜਕੱਲ ਕਈ ਤਰ੍ਹਾਂ ਦੇ ਤੰਦੂਰ ਜਿਵੇਂ ਸੀਮਿੰਟ ਦੇ, ਪਤਲੀਆਂ ਇੱਟਾਂ ਦੇ ਬਨਣ ਲੱਗ ਪਏ ਹਨ ਪਰ ਜੋ ਸਵਾਦ ਮਿੱਟੀ ਦੇ ਬਣੇ ਤੰਦੂਰ ਦੀ ਰੋਟੀ ਦਾ ਹੈ ਉਹ ਹੋਰ ਕਿਸੇ ਵਿੱਚੋ ਨਹੀਂ ਆਉਦਾ।
    ਅੱਜ ਮੈਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤੰਦੂਰ ਸ਼ਹਿਰ ਦੇ ਘਰਾਂ ਵਿੱਚ ਤਾਂ ਕੀ ਪਿੰਡਾਂ ਦੇ ਸਾਰੇ ਘਰਾਂ ਵਿੱਚ ਵੀ ਨਹੀਂ ਮਿਲਦੇ। ਹੁਣ ਤੰਦੂਰ ਕਿਸੇ ਕਿਸੇ ਘਰ ਵਿੱਚ ਹੀ ਮਿਲਦਾ ਹੈਂ, ਜਾਂ ਫਿਰ ਇੰਝ ਆਖ ਸਕਦੇ ਹਾਂ ਕਿ ਤੰਦੂਰ ਤਾਂ ਹੋਟਲਾਂ ਢਾਬਿਆਂ ਦੀ ਹੀ ਸ਼ਾਨ ਬਣ ਕੇ ਰਹਿ ਗਏ ਹਨ।
    ਜੇਕਰ ਇੰਝ ਹੀ ਬਦਲਾਅ ਆਉਦਾਂ ਰਿਹਾ ਤਾਂ ਆਉਣ ਵਾਲੀਆਂ ਪੀੜੀਆਂ ਤੰਦੂਰ ਨੂੰ ਵਿਰਸਾ ਸੰਭਾਲ ਕੇਦਰਾਂ ਵਿੱਚ ਹੀ ਦੇਖਣਗੀਆਂ।
    ਸੰਦੀਪ ਦਿਉੜਾ
    8437556667

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!