3.4 C
United Kingdom
Sunday, March 8, 2026

More

    ਅਨੇਕਾਂ ਸਮੱਸਿਆਵਾਂ ਨਾਲ ਜੂਝਦੀ ਪਿੰਡ ਗਹਿਲ ਦੀ ਗਊਸ਼ਾਲਾ

    ਦਵਿੰਦਰ ਸਿੰਘ ਬੀਹਲਾ ਨੇ ਗਊਆਂ ਲਈ ਸ਼ੈਡ ਬਣਾਉਣ ਦਾ ਭਰੋਸਾ ਦਿੱਤਾ
    ਮਹਿਲ ਕਲਾਂ 15 ਸਤੰਬਰ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਲਈ ਪੰਜਾਬ ਭਰ ‘ਚ ਅਨੇਕਾਂ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਜੋ ਸਫਲਤਾ ਪੂਰਵਕ ਚੱਲ ਰਹੀਆਂ ਹਨ। ਪਰ ਪਿੰਡ ਗਹਿਲ ਵਿਖੇ ਬਣੀ ਗਊਸ਼ਾਲਾ ਦੀ ਹਾਲਤ ਬੇਹੱਦ ਤਰਸਯੋਗ ਹੈ। ਇਸ ਗਊਸ਼ਾਲਾ ‘ਚ ਗਊਆਂ ਦੀ ਸਾਂਭ ਸੰਭਾਲ ਦੇ ਪੁਖਤਾ ਪ੍ਰਬੰਧ ਨਹੀ ਜਿਸ ਕਾਰਨ ਗਊਸ਼ਾਲਾ ਦੇ ਪ੍ਰਬੰਧਕ ਵੱਡੀਆਂ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਕਰਨ ਦਾਸ ਨੇ ਦੱਸਿਆ ਕਿ ਇਸ ਗਊਸ਼ਾਲਾ ‘ਚ 250 ਤੋਂ ਵੱਧ ਗਊਆਂ ‘ਤੇ ਵੱਛੇ ਹਨ। ਗਊਆਂ ਉਪਰ ਪਾਇਆ ਗਿਆ ਸ਼ੈਡ ਵੀ ਪੂਰਾ ਨਹੀ ਜਿਸ ਕਾਰਨ ਗਊਆਂ ਕਾਫੀ ਗਊਆਂ ਧੁੱਪ ਅਤੇ ਮੀਹ ‘ਚ ਬਾਹਰ ਹੀ ਰਹਿੰਦੀਆਂ ਹਨ ਜਿਸ ਨਾਲ ਉਹ ਬਿਮਾਰ ਵੀ ਹੋ ਜਾਂਦੀਆਂ ਹਨ ਜਿੰਨਾਂ ਦੀ ਦਵਾਈ ‘ਤੇ ਇਲਾਜ ਲਈ ਗਊਸ਼ਾਲਾ ਕੋਲ ਫੰਡ ਨਾ ਹੋਣ ਕਰਕੇ ਮੁਸੀਬਤ ਪੈਦਾ ਹੋ ਜਾਂਦੀ ਹੈ। ਗਊਆਂ ਦੇ ਰਹਿਣ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਗਊਸ਼ਾਲਾ ‘ਚ ਗਊਆਂ ਨੂੰ ਬਿਮਾਰੀ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਸੇਵਾਦਾਰ ਹਰਬੰਸ ਸਿੰਘ ਅਤੇ ਸੇਵਾਦਾਰ ਮੇਜਰ ਸਿੰਘ ਦੱਸਿਆ ਕਿ ਸਾਰੀ ਗਊਸ਼ਾਲਾ ‘ਚ ਸਿਰਫ਼ 1 ਹੀ ਕਮਰਾ ਹੈ ਜਿਸ ‘ਚ ਬਾਬਾ ਕਰਨ ਦਾਸ ਰਹਿੰਦੇ ਹਨ। ਜਦੋਂ ਬਾਰਸ਼ ਹੁੰਦੀ ਹੈ ਉਹ ਵੀ ਚੋਣ ਲੱਗਦਾ ਹੈ। ਇਸ ਕਮਰੇ ‘ਚ ਸੱਪ, ਬਿੱਛੂ ਅਤੇ ਕੀੜੇ ਆਮ ਹੀ ਆ ਜਾਂਦੇ ਹਨ ਜੋ ਕਿਸੇ ਸਮੇਂ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸ ਕਮਰੇ ਦੀ ਹਾਲਤ ਵੀ ਕਾਫੀ ਖਸਤਾ ਹੈ। ਉਹਨਾਂ ਦੱਸਿਆ ਕਿ ਇਸ ਗਊਸ਼ਾਲਾ ‘ਚ ਬਿਜਲੀ ਦਾ ਬਿੱਲ ਵੀ ਕਾਫੀ ਆਉਂਦਾ ਹੈ, ਫੰਡ ਨਾ ਹੋਣ ਕਰਕੇ ਭਰਿਆ ਨਹੀ ਜਾ ਸਕਦਾ ‘ਤੇ ਬਿਜਲੀ ਕਰਮਚਾਰੀ ਮੀਟਰ ਕੱਟਣ ਨੂੰ ਕਹਿ ਕੇ ਜਾਂਦੇ ਹਨ। ਇਸ ਗਊਸ਼ਾਲਾ ‘ਚ ਗਊਆਂ ਲਈ ਚਾਰਾ ਕੁਤਰਨ ਵਾਲੀ ਮਸ਼ੀਨ ਦੀ ਵੀ ਲੋੜ ਹੈ। ਇਸ ਮੌਕੇ ਬਾਬਾ ਕਰਨ ਦਾਸ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਗਊਸ਼ਾਲਾ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਕਰਨ ਤਾਂ ਜੋ ਇਸ ਗਊਸ਼ਾਲਾ ‘ਚ ਜਿੱਥੇ ਗਊਆਂ ਲਈ ਸ਼ੈਡ ਬਣਾਇਆ ਜਾ ਸਕੇ ਉਥੇ ਸੇਵਾਦਾਰਾਂ ਲਈ ਕਮਰੇ ਬਣਾਉਣ ਦੇ ਨਾਲ ਨਾਲ ਹੋਰ ਘਾਟਾਂ ਪੂਰੀਆਂ ਕੀਤੀਆਂ ਜਾਣ। ਇਸ ਗਊਸ਼ਾਲਾ ਦੀਆਂ ਘਾਟਾਂ ਨੂੰ ਦੇਖਦਿਆ ਸੀਨੀਅਰ ਅਕਾਲੀ ਆਗੂ ‘ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਗਊਸ਼ਾਲਾ ਲਈ ਸ਼ੈਡ ਬਣਾਉਣ ਤੇ ਹੋਰ ਘਾਟਾਂ ਲਈ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ। ਬੀਹਲਾ ਨੇ ਕਿਹਾ ਕਿ ਪੰਜਾਬ ਦਾਨੀ ਸੱਜਣਾਂ ਦੀ ਧਰਤੀ ਹੈ ਇਸ ਗਊਸ਼ਾਲਾ ਦੀਆਂ ਕਮੀਆਂ ਜਲਦ ਪੂਰੀਆ ਹੋ ਜਾਣਗੀਆਂ। ਉਹਨਾਂ ਜਿੱਥੇ ਆਪ ਗਊਸ਼ਾਲਾ ਲਈ ਸ਼ੈਡ ਦੇ ਨਿਰਮਾਣ ਕਰਨ ਦਾ ਬਾਬਾ ਕਰਨ ਦਾਸ ਨੂੰ ਭਰੋਸਾ ਦਿੱਤਾ ਉੱਥੇ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਪਿੰਡ ਗਹਿਲ ਗਊਸ਼ਾਲਾ ਲਈ ਸਹਿਯੋਗ ਕਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!