3.4 C
United Kingdom
Sunday, March 8, 2026

More

    ਪੰਜਾਬ ’ਚ ਆਇਲੈਟਸ ਸੈਂਟਰ ਖੋਲਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ,14 ਸਤੰਬਰ। ਬਠਿੰਡਾ ਆਇਲੈਟਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਆਫ ਬਠਿੰਡਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ 21 ਸਤੰਬਰ ਤੋਂ ਆੲਲੈਟਸ  ਖੋਹਲਣ ਦੀ ਇਜਾਜਤ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦੇਣੇ ਚਾਹੀਦੇ ਹਨ।ਐਸੋਸੀਏਸ਼ਨ ਦੇ ਪ੍ਰਧਾਨ ਰਾਜਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ  ਵਿਚ ਬਠਿੰਡਾ ਦੇ ਆਇਲੈਟਸ ਅਤੇ  ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਨੇ ਸਰਕਾਰ ਨੂੰ ਇਸ ਸਬੰਧੀ ਅਪੀਲ ਕਰਦਿਆਂ ਸਰਕਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਯਕੀਨ ਦਿਵਾਇਆ ਹੈ। ਇਸ ਮੌਕੇ ਉਨਾਂ ਲਾਕਡਾਊਨ ਪੀਰੀਅਡ ਤੋਂ ਹੁਣ ਤੱਕ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ।  ਸ੍ਰ. ਬਰਾੜ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਂ 21 ਸਤੰਬਰ ਤੋਂ ਆਇਲੈਟਸ ਸੈਂਟਰਾਂ ਨੂੰ ਖੋਲਣ ਲਈ ਗਾਈਡਲਾਈਨ ਜਾਰੀ ਕੀਤੀ ਗਈ ਹੈ ।ਉਨਾਂ ਕਿਹਾ ਕਿ ਆਇਲੈਟਸ ਵੀ ਸ਼ਾਰਟ ਟਰਮ ਕੋਰਸ ਵਿਚ ਆਉਂਦਾ ਹੈ  ਇਸ ਲਈ ਉਨਾਂ ਦੇ ਅਦਾਰਿਆਂ ਨੂੰ ਖੋਲਣ ’ਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ।
                        ਉਨਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਸ ਸਬੰਧੀ ਜਲਦ ਤੋਂ ਜਲਦ ਗਾਈਡਲਾਈਨ ਜਾਰੀ ਕੀਤੀ ਜਾਵੇ ਤਾਂ ਕਿ ਉਹ 21 ਸਤੰਬਰ ਤੋਂ ਸੈਂਟਰ ਖੋਲ ਸਕਣ। ਉਨਾਂ ਕਿਹਾ ਕਿ ਪਿਛਲੇ ਲਗਭਗ 5-6 ਮਹੀਨਿਆਂ ਤੋਂ ਸੈਂਟਰ ਬੰਦ ਪਏ ਹਨ ਸੈਂਟਰਾਂ ਦੇ ਕਿਰਾਏ, ਤਨਖਾਹਾਂ ਅਤੇ ਹੋਰ ਖਰਚੇ ਝੱਲਣੇ ਬਹੁਤ ਔਖੇ ਹੋ ਰਹੇ ਹਨ ਉਨਾਂ ਕਿਹਾ ਕਿ ਉਹ ਸਰਕਾਰ ਦਾ ਪਹਿਲਾਂ ਵੀ ਸਾਥ ਦੇ ਰਹੇ ਸਨ ਅਤੇ ਸੈਂਟਰ ਖੋਲਣ ਉਪਰੰਤ ਜੋ ਵੀ ਸਰਕਾਰ ਹਦਾਇਤਾਂ ਜਾਰੀ ਕਰੇਗੀ ਉਨਾਂ ਦੀ ਪੂਰੀ ਤਰਾਂ ਪਾਲਣਾ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਸੈਂਟਰ ਹਨ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ’ਚ ਲੱਗੇ ਹੋਏ ਹਨ ਜਦੋਂਕਿ ਕੁਝ ਲੋਕ ਚੋਰ-ਮੋਰੀ ਰਾਹੀਂ ਘਰਾਂ ’ਚ ਜਾਂ ਹੋਰ ਗੈਰ ਕਾਨੂੰਨੀ ਤਰੀਕਿਆਂ ਨਾਲ ਆਇਲੈਟਸ ਦੀ ਸਿੱਖਿਆ ਦੇ ਰਹੇ ਜਿਸ ਨਾਲ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨਾਂ ਆਖਿਆ ਕਿ ਇਸ ਨੂੰ ਐਸੋਸੀਏਸ਼ਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਜਿਹੇ ਲੋਕਾਂ ਤੇ ਨਜ਼ਰ ਰੱਖੀ ਜਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!