14.8 C
United Kingdom
Monday, June 22, 2026

More

    ਸਮੁੱਚੇ ਪੰਜਾਬ ਦੀਆ ਸੜਕਾਂ ਕਿਸਾਨ ਯੂਨੀਅਨ ਵੱਲੋਂ ਕੀਤੀਆਂ ਜਾਣਗੀਆਂ ਜਾਮ- ਨਿਰਭੈ ਛੀਨੀਵਾਲ ਕਲਾਂ

    ਮਹਿਲ ਕਲਾਂ 14 ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਕੇਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਨੂੰ ਖਤਮ ਕਰਨ ਲਈ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 15 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ12 ਵਜੇ ਤੋਂ ਲੈ ਕੇ ਦੋ ਵਜੇ ਤੱਕ ਪੰਜਾਬ ਦੀਆ ਸੜਕਾਂ ਉਪਰ ਚੁੱਕਾ ਜਾਮ ਕੀਤਾ ਫੈਸਲਾ ਕੀਤਾ ਗਿਆ ਸੀ ਇਸ ਧਰਨੇ ਸਬੰਧੀ ਅੱਜ ਪਿੰਡਾਂ ਅੰਦਰ ਸਮੂਹ ਕਿਸਾਨਾਂ, ਆੜਤੀਆ ਐਸੋਸੀਏਸ਼ਨ ਅਤੇ ਮਜਦੂਰਾਂ ਨੂੰ ਜਾਗਰੂਕ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਟੀਮ ਨੇ ਵੱਖ ਵੱਖ ਪਿੰਡਾਂ ਅੰਦਰ ਪ੍ਰਚਾਰ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੀ ਕੇ ਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ, ਜਿਲਾ ਮੀਤ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਜਰਨਲ ਸਕੱਤਰ ਹਰਦੇਵ ਸਿੰਘ ਕਾਕਾ ਹੁੰਦਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਦਾਰਾ ਸਿੰਘ ਧਾਲੀਵਾਲ,ਸਾਧੂ ਸਿੰਘ ਨੇ ਸਾਝੇ ਤੋਰ ਤੇ ਦੱਸਿਆ ਕਿ ਕੇਂਦਰ ਮੋਦੀ ਸਰਕਾਰ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਸਹਾਰਾ ਲੈ ਕੇ ਅਸਲ ਵਿੱਚ ਸਾਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਪੰਜਾਬ ਅਤੇ ਹਰਿਆਣਾ ਦੇ ਮੰਡੀਕਰਨ ਬੋਰਡ ਤੋੜ ਕੇ ਖਤਮ ਕਰਨਾ ਚਾਹੁੰਦੀ ਹੈ ਉਨਾ ਨੇ ਕਿਹਾ ਜੇਕਰ ਮੰਡੀ ਬੋਰਡ ਨੂੰ ਖਤਮ ਹੋ ਜਾਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਜਿਣਸਾਂ ਦੇ ਲਾਹੇਵੰਦ ਭਾਅ ਨਹੀਂ ਮਿਲਣੇ। ਇਸ ਲਈ ਆਪਾ ਨੂੰ ਸਾਝੇ ਤੌਰ ਤੇ ਇਸ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਨ ਲਈ ਸੜਕਾਂ ਉਪਰ ਆਉਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਸਮੇਲ ਸਿੰਘ ਚੰਨਣਵਾਲ, ਪੰਚ ਨਿਰਭੈ ਸਿੰਘ, ਗੁਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!