10.9 C
United Kingdom
Sunday, September 6, 2026

More

    ਤਾਂ ਕਿ ‘ਸੋਸ਼ਲ ਮੀਡੀਆ’ “ਸੋਸ਼ਣ ਮੀਡੀਆ” ਨਾ ਬਣ ਜਾਵੇ।

    ਸ਼ੋਸ਼ਲ ਮੀਡੀਏ ਦਾ ਦੌਰ ਜਾਂ ਜਮਾਨਾ ਕਹਿ ਲਈਏ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਹਰ ਹੱਥ ਵਿੱਚ ਇਹ ਚਮਕ ਰਿਹਾ, ਪਰ ਜ਼ਰੂਰਤ ਇਸ ਦੇ ਸਹੀ ਉਪਯੋਗ ਦੀ ਹੈ। ਬਹੁਤ ਸਾਰੀਆਂ ਜਾਣਕਾਰੀਆਂ ਇਕ ਪਲ ਵਿੱਚ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ। ਜਿਥੇ ਤੁਸੀਂ ਜਾ ਵੀ ਨਹੀਂ ਸਕਦੇ, ਉਥੋਂ ਬਾਰੇ ਵੀ ਆਸਾਨੀ ਨਾਲ ਜਾਣ ਸਕਦੇ ਹੋ। ਪਰ ਇਸ ਸਮੇਂ ਬਿਨਾਂ ਦੇਖੋ ਪਰਖੇ ਤੇ ਸੋਚੇ ਇਕ ਬਟਨ ਦੱਬਣ ਤੇ ਆਪਣੀ ਹਲਕੀ ਸ਼ੋਹਰਤ ਲਈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਜਾਂ ਵੀਡੀਓ ਫੋਟੋ ਆਦਿ ਵਾਇਰਲ ਹੋ ਰਹੀਆਂ ਨੇ। ਐਨੇ ਤਕਨੀਕੀ ਯੁੱਗ ਵਿੱਚ ਗੱਲਾਂ ਕਰਨ ਦਾ ਸਬੱਬ ਡਰ ਵਿੱਚ ਬਦਲ ਗਿਆ ਹੈ ਕਿ ਸ਼ਾਇਦ ਕੋਈ ਰਿਕਾਰਡ ਹੀ ਨਾ ਕਰ ਰਿਹਾ ਹੋਵੇ।ਸ਼ਾਇਦ ਕੱਲ੍ਹ ਸਧਾਰਨ ਜਿਹੀ ਗੱਲ ਮੁੱਦਾ ਹੀ ਨਾ ਬਣਜੇ। ਇਸ ਡਰ ਨੇ ਮਾਨਸਿਕ ਬੋਝ ਵਧਾ ਦਿੱਤਾ ਹੈ ਤੇ ਦਿਲ ਹੌਲਾ ਕਰਨ ਵਾਲੇ ਵਿਸ਼ਵਾਸ ਪਾਤਰ ਮੋਢੇ ਲੱਭਣੇ ਤੇ ਪਹਿਚਾਨਣੇ ਬਹੁਤ ਔਖੇ ਹੁੰਦੇ ਜਾ ਰਹੇ ਹਨ। ਨਿੱਕੀਆਂ ਮੋਟੀ ਘਰੇਲੂ ਗੱਲਾਂ ਵੀ ਸ਼ੋਸ਼ਲ ਮੀਡੀਏ ‘ਤੇ ਜਾ ਕੇ ਭਾਂਬੜ ਬਣ ਰਹੀਆਂ ਨੇ। ਇਸ ਸਮੇਂ ਸ਼ੋਸ਼ਲ ਮੀਡੀਏ ਦੀ ਵਰਤੋਂ ਕਰਦੇ ਸ਼ੌਕੀਨ ਲੋਕਾਂ ਦੇ ਸੋਚਣ ਸਮਝਣ ਦਾ ਵੇਲਾ ਵੀ ਆਪਣੇ ਪਰਛਾਵੇਂ ਵੱਲ ਹੈ,। ਸਾਡਾ ਸੋਚਣਾ ਬਣਦਾ ਕਿ ਜੋ ਅਸੀਂ ਸ਼ੇਅਰ ਕੀਤਾ ਉਹ ਕੀ ਨਤੀਜੇ ਹੋਣਗੇ? ਕਿਓਂਕਿ ਇਸ ਵਿਸ਼ਵ ਸੱਥ ਵਿੱਚ ਇੱਕ ਵਾਰ ਪਸਰੀ ਗੱਲ ਸੰਭਾਲਣੀ ਬੜੀ ਔਖੀ ਏ। ਸੋ ਰਿਸ਼ਤਿਆਂ ਨਾਤਿਆਂ ਨੂੰ ਸ਼ੋਸ਼ਲ ਮੀਡੀਏ ਤੇ ਲੀਰੋ ਲੀਰ ਹੋਣ ਤੋਂ ਬਚਾਉਣ ਲਈ ਤੇ ਅਧੂਰੀਆਂ ਬੇਲੋੜੀਆਂ ਜਾਣਕਾਰੀਆਂ ਜੋ ਕਿਸੇ ਲਈ ਘਾਤਕ ਸਿੱਧ ਹੋ ਸਕਦੀਆਂ ਹਨ, ਉਨ੍ਹਾਂ ਨੂੰ ਅੱਗੇ ਨਾ ਭੇਜ ਆਪਣੇ ਚੰਗੇ ਨਾਗਰਿਕ ਹੋਣ ਦਾ ਫਰਜ਼ ਅਦਾ ਕਰੀਏ। ਇਸ ਲਈ ਅਖੀਰ ਵਿੱਚ ਇਹੀ ਗੱਲ ਦਾ ਨਬੇੜਾ ਹੈ ਕਿ ਸ਼ੋਸ਼ਲ ਮੀਡੀਏ ਨੂੰ “ਸ਼ੋਸ਼ਣ ਮੀਡੀਆ” ਨਾ ਬਣਾਇਆ ਜਾਵੇ। ਹਰ ਤਕਨੀਕ ਦਾ ਸਹੀ ਉਪਯੋਗ ਹੀ ਸਮੇਂ ਦੀ ਮੰਗ ਹੈ ਤੇ ਤਕਨੀਕਾਂ ਦਾ ਵਿਗਿਆਨ ਦਾ ਇਸ ਵਿੱਚ ਹੀ ਸਨਮਾਨ ਹੈ
    ਸੰਦੀਪ ਕੌਰ

    ਵਿਦਿਆਰਥੀ,

    ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ

    ? sandeepkaur.vd@gmail.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!