13.1 C
United Kingdom
Sunday, September 6, 2026

More

    ਬ੍ਰਿਸਬੇਨ : ਲੁਟੇਰਿਆਂ ਵੱਲੋਂ ਪੰਜਾਬੀ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ

    (ਹਰਜੀਤ ਲਸਾੜਾ, ਬ੍ਰਿਸਬੇਨ 11 ਸਤੰਬਰ)

    ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਨੌਜ਼ਵਾਨ ਤਜਿੰਦਰ ਸਿੰਘ ਦੀ ਚਾਰ ਕਿਸ਼ੋਰਾਂ ਵੱਲੋਂ ਲੁੱਟ-ਖਸੁੱਟ ਦੇ ਇਰਾਦੇ ਤਹਿਤ ਬੇਰਹਿਮੀ ਨਾਲ ਕੀਤੀ ਕੁੱਟ ਮਾਰ ਦੀ ਘਟਨਾ ਸਾਹਮਣੇ ਆਈ ਹੈ। ਜਖਮੀ ਹਾਲਤ ‘ਚ ਪੀੜਤ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਦੇ ਕਰੀਬ ਕੰਮ ਲਈ ਨਿੱਕਲਿਆ ਹੀ ਸੀ ਕਿ ਹਮਲਾਵਰਾਂ ਵੱਲੋਂ ਚਾਕੂ ਦੀ ਨੋਕ ‘ਤੇ ਨਕਦੀ ਅਤੇ ਹੋਰ ਕੀਮਤੀ ਸਮਾਨ ਦੀ ਮੰਗ ਅਤੇ ਕੁੱਟ ਮਾਰ ਕੀਤੀ। ਜਿਹਨਾਂ ‘ਚ ਇਕ ਲੜਕੀ ਵੀ ਸ਼ਾਮਿਲ ਸੀ। ਹਮਲਾਵਰਾਂ ਚਾਕੂ ਦੇ ਅਸਫਲ ਵਾਰ੍ਹ ਤੋਂ ਬਾਅਦ ਤਜਿੰਦਰ ਦੀ ਇਕ ਅੱਖ ਤੇ ਜਬਾੜੇ ‘ਤੇ ਗੰਭੀਰ ਸੱਟਾਂ ਮਾਰ ਫਰਾਰ ਹੋ ਗਏ। ਸਥਾਨਿਕ ਪੁਲੀਸ ਵੱਲੋਂ ਹਮਲਾਵਾਰਾਂ ਦੀ ਤਲਾਸ਼ ਜਾਰੀ ਹੈ। ਪੀੜਤ ਨੇ ਹੋਰ ਦੱਸਿਆ ਕਿ ਉਸਨੇ ਹਮਲਾਵਾਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹ ਪੇਸ਼ ਨਾ ਚੱਲਦੀ ਦੇਖ ਕੁੱਟ ਮਾਰ ਤੋਂ ਬਾਅਦ ਭੱਜ ਨਿਕਲੇ। ਪੀੜਤ ਇਸ ਸਮੇਂ ਜਬਾੜੇ ਦੀ ਸਰਜਰੀ ਲਈ ਹਸਪਤਾਲ ‘ਚ ਜ਼ੇਰ-ਏ-ਇਲਾਜ਼ ਹੈ। ਪੀੜਤ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਆਸਟ੍ਰੇਲੀਆ ‘ਚ ਪੰਜਾਬੀ ਪਾੜਿ੍ਹਆਂ ਨਾਲ ਲੁੱਟ-ਖਸੁੱਟ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਜਿੰਦਰ ਨੇ ਪੁਲੀਸ ਪ੍ਰਸ਼ਾਸਨ ਤੋਂ ਸਰੁੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕ ਲੱਗ ਸਕੇ। ਪੁਲੀਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਗੌਰਤਲਬ ਹੈ ਕਿ ਬ੍ਰਿਸਬੇਨ ‘ਚ ਇਸਤੋਂ ਪਹਿਲਾਂ ਵੀ ਅਜਿਹੇ ਵਾਕਿਆਂ ‘ਚ ਪੰਜਾਬੀ ਨੌਜ਼ਵਾਨ ਕੁੱਟ ਮਾਰ ਦਾ ਸ਼ਿਕਾਰ ਹੋ ਚੁੱਕੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!