9.8 C
United Kingdom
Monday, June 8, 2026

More

    ਲੱਗੀਆਂ ਦੇ ਦਰਦ

    ਦੁੱਖਭੰਜਨ ਰੰਧਾਵਾ
    0351920036369

    ਲੱਗੀਆਂ ਦੇ ਦਰਦ ਬੁਰੇ,
    ਜੀਹਨੂੰ ਲਗਦੀ ਓਹੀਓ ਜਿੰਦ ਜਾਣੇਂ |
    ਜਿੰਦ ਮਿੱਟੜੀ ਚ ਰੁੱਲ ਜਾਂਵਦੀ,
    ਫੱਟ ਅੱਲੇ ਹੋ-ਹੋ ਦਿਸਣ ਵਿਚਾਰੇ |
    ਲੱਗੀਆਂ ਦੇ ਦਰਦ ਬੁਰੇ,
    ਜੀਹਨੂੰ ਲਗਦੀ ਓਹੀਓ ਜਿੰਦ ਜਾਣੇਂ |

    ਲੱਗੀ ਵੇਲੇ ਸੋਚਣਾ ਨਹੀਂ ਪਹਿਲਾਂ,
    ਲਾਉਣੀਂ ਪਿਛੋਂ ਪਿੱਟ-ਪਿੱਟ ਰੋਣਾਂ |
    ਉਹਦੀ ਰਜ਼ਾ ਮੰਨਣੀਂ ਪੈਂਦਿ,
    ਪੈਦਾ ਮੰਨਣਾਂ ਜੋ-ਜੋ ਵੀ ਹੁੰਦਾ ਹੋਣਾਂ |
    ਉਹਦਾ ਕੀਤਾ ਹੋ ਕੇ ਰਹਿੰਦਾ,
    ਪੈਦੇ ਮੰਨਣੇਂ ਅਖੀਰ ਉਹਦੇ ਭਾਣੇਂ |
    ਲੱਗੀਆਂ ਦੇ ਦਰਦ ਬੁਰੇ,
    ਜੀਹਨੂੰ ਲਗਦੀ ਓਹੀਓ ਜਿੰਦ ਜਾਣੇਂ |

    ਵਗਦੇ ਜੋ ਰਾਹ ਚੰਦਰੇ ਏਥੇ,
    ਖਿੱਲਰੀਆਂ ਰਾਹਾਂ ਵਿੱਚ ਖਾਰਾਂ |
    ਇਸ਼ਕੇ ਦੇ ਵਹਿਣ ਅੰਦਰ,
    ਵਹਿ ਗਏ ਆਣ ਹਜਾਰਾਂ |
    ਸਲ੍ਹਾਬੀ ਜਿਹੀ ਪੌਣ ਵਗਕੇ,
    ਸਲ੍ਹਾਬੇ ਕਰ ਦੇਂਦੀ ਸਾਹਵਾਂ ਦੇ ਦਾਣੇਂ |
    ਲੱਗੀਆਂ ਦੇ ਦਰਦ ਬੁਰੇ,
    ਜੀਹਨੂੰ ਲਗਦੀ ਓਹੀਓ ਜਿੰਦ ਜਾਣੇਂ |

    ਦੁੱਖਭੰਜਨਾਂ ਇਹ ਬੰਦਿਸ਼ਾਂ ਨੂੰ,
    ਤੋੜ ਦੇਂਦੇ ਵੱਖਰਾ ਜਹਾਨ ਹੁੰਦਾ |
    ਸਦਾ ਭਰਿਆ ਝਨਾ ਰਹਿੰਦਾ,
    ਤੇ ਅੱਗ ਦਾ ਤੁਫਾਨ ਹੁੰਦਾ |
    ਨਾਦਾਨੀਆਂ ਵੀ ਕਰ ਜਾਦੇ,
    ਹੁੰਦੇ ਜਿਹੜੇ ਬਹੁਤ ਸਿਆਣੇਂ |
    ਲੱਗੀਆਂ ਦੇ ਦਰਦ ਬੁਰੇ,
    ਜੀਹਨੂੰ ਲਗਦੀ ਓਹੀਓ ਜਿੰਦ ਜਾਣੇਂ |

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!