ਲੰਡਨ (ਸੰਜੀਵ ਭਨੋਟ/ਮਨਦੀਪ ਖੁਰਮੀ ਹਿੰਮਤਪੁਰਾ)
ਇੰਗਲੈਡ ਫ਼ਿਲਮ ਮੇਕਰਜ਼ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਿਹਾ ਹੈ, ਪਿਛਲੇ 2-3 ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨੇ ਵੀ ਇੰਗਲੈਂਡ ਵਿੱਚ ਵੱਡੇ ਪੱਧਰ ‘ਤੇ ਪੈਰ ਪਸਾਰੇ ਹਨ। ਇਸਦਾ ਵੱਡਾ ਕਾਰਨ ਇਥੇ ਦੀਆਂ ਦਿਲਕਸ਼ ਲੋਕੇਸ਼ਨਜ਼ , ਪੰਜਾਬੀ ਕਮਊਨਿਟੀ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਮੰਨੀ ਜਾ ਰਹੀ ਹੈ।
ਇਸਦੇ ਨਾਲ ਨਾਲ ਲੋਕਲ ਟੈਲੇੰਟ ਨੂੰ ਵੀ ਮੌਕਾ ਮਿਲਿਆ ਜਿਸ ਕਰਕੇ ਇੰਗਲੈਂਡ ਵਸਦੇ ਪ੍ਰੋਡਿਊਸਰ, ਡਾਇਰੈਕਟਰ ਵੀ ਨਿਰੋਲ ਇੰਗਲੈਂਡ ਵਸਦੇ ਕਲਾਕਾਰਾਂ ਤੇ ਪ੍ਰੋਡਕਸ਼ਨ ਟੀਮ ਨਾਲ ਮਿਲਕੇ ਵੱਡੇ ਪੱਧਰ ਦੀ ਫਿਲਮ ਬਣਾਉਣ ਦਾ ਫ਼ੈਸਲਾ ਲਿਆ ਹੈ।
ਕੱਲ ਇੰਗਲੈਂਡ ਦੇ ਖੂਬਸੂਰਤ ਸਿਟੀ ਲੈਸਟਰ ਦੇ ਪੀਪੁਲ ਹਾਲ ਵਿੱਚ ਪੰਜਾਬੀ ਫਿਲਮ ਲੇਖ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਗੋਲਡਨ ਸਟਾਰ ਮਲਕੀਤ ਸਿੰਘ ਨਜ਼ਰ ਆਉਣਗੇ, ਬਹੁਤ ਲੰਬੇ ਅਰਸੇ ਬਾਅਦ ਮਲਕੀਤ ਸਿੰਘ ਵੱਡੇ ਪਰਦੇ ਤੇ ਨਜ਼ਰ ਆਉਣਗੇ। ਜਗਬਾਣੀ ਨੂੰ ਮਲਕੀਤ ਸਿੰਘ ਨੇ ਦੱਸਿਆ ਕੀ ਉਹ ਲੇਖ ਫ਼ਿਲਮ ਵਰਗੀ ਕਹਾਣੀ ਹੀ ਲੱਭ ਰਹੇ ਸੀ। ਓਹਨਾਂ ਨੂੰ ਲਗਦਾ ਹੈ ਕੀ ਇਹ ਕਹਾਣੀ ਓਹਨਾਂ ਦੀ ਹੀ ਹੈ। ਫ਼ਿਲਮ ਨੂੰ ਲਿਖਿਆ ਰਿੱਕੀ ਚੌਹਾਨ ਨੇ ਤੇ ਨਿਰਦੇਸ਼ ਵੀ ਆਪ ਕਰਨਗੇ। ਫ਼ਿਲਮ ਦੇ ਨਿਰਮਾਤਾ ਸਫਲ ਕਾਰੋਬਾਰੀ ਦਲਜੀਤ ਸਿੰਘ ਹਨ। ਫ਼ਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਵੇਗੀ ਤੇ ਇਹ ਇੰਗਲੈਂਡ ਵਸਦੇ ਪੰਜਾਬੀਆਂ ਲਈ ਮੀਲ ਪੱਥਰ ਸਾਬਿਤ ਹੋਵੇਗੀ।