2 ਦਰਜਨ ਸ੍ਰੋਮਣੀ ਅਕਾਲੀ ਦਲ ‘ਚ ਸਾਮਲ
ਮਹਿਲ ਕਲਾਂ 7 ਸਤੰਬਰ (ਜਗਸੀਰ ਸਿੰਘ ਸਹਿਜੜਾ ) ਸ੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਪਿੰਡ ਹਮੀਦੀ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ ਸੰਤ ਬਲਬੀਰ ਸਿੰਘ ਘੁੰਨਸ ਅਤੇ ਕੋਰ ਕਮੇਟੀ ਮੈਂਬਰ ਤੇ ਯੂਥ ਆਗੂ ਤਰਨਜੀਤ ਸਿੰਘ ਦੁੱਗਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਖੂਨ ‘ਚ ਹੈ ਕਿਉਕਿ ਬਜ਼ੁਰਗਾਂ ਨੇ ਇਸ ਨੂੰ ਤਿਆਰ ਕਰਨ ਅਤੇ ਅਕਾਲੀ ਦਲ ਵੱਲੋਂ ਲਗਾਏ ਮੋਰਚਿਆਂ ‘ਚ ਜੇਲਾਂ ਕੱਟੀਆਂ। ਕਾਂਗਰਸ ਨੇ ਅਨੇਕਾਂ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਧੋਖਾ ਕੀਤਾ, ਜਿਸ ਨੂੰ ਲੋਕ ਸਮਝ ਚੁੱਕੇ ਹਨ। ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਜੋ ਵੀ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ ਸਨ, ਉਹ ਕਾਂਗਰਸ ਪਾਰਟੀ ਨੇ ਬੰਦ ਕਰ ਦਿੱਤੀਆ ਹਨ।। ਇਸ ਮੌਕੇ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਸਮਝ ਚੁੱਕਾ ਹੈ ਕਿ ਉਹਨਾਂ ਦਾ ਭਵਿੱਖ ਅਕਾਲੀ ਦਲ ਹੀ ਸੁਰੱਖਿਅਤ ਕਰ ਸਕਦਾ ਹੈ ਜਿਸ ਕਰਕੇ ਨੌਜਵਾਨ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ‘ਚ ਸਾਮਲ ਹੋ ਰਹੇ ਹਨ। ਇਸ ਮੌਕੇ 2 ਦਰਜਨ ਦੇ ਕਰੀਬ ਨੌਜਵਾਨਾਂ ਨੇ ਅਕਾਲੀ ਦਲ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ। ਜਿੰਨਾ ਨੂੰ ਤਰਨਜੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਸਨਮਾਨਿਤ ਕਰਦਿਆਂ ਅਕਾਲੀ ਦਲ ਵਿੱਚ ਸਾਮਲ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਭਾਈ ਨਾਥ ਸਿੰਘ ਹਮੀਦੀ ਨੂੰ ਐਸਸੀ ਵਿੰਗ ਸਰਕਲ ਠੁੱਲੀਵਾਲ ਦਾ ਪ੍ਰਧਾਨ ਬਣਾਇਆ ਗਿਆ। ਜਿਸ ਨੂੰ ਸਮੂਹ ਆਗੂਆਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਇਸ ਮੌਕੇ ਸੀਨੀਅਰ ਆਗੂ ਦਰਸ਼ਨ ਸਿੰਘ ਰਾਣਾ, ਜਗਰੂਪ ਸਿੰਘ ਹਮੀਦੀ, ਪਰਮਜੀਤ ਕੌਰ ਗੌੜੀਆ, ਬਲਜੀਤ ਸਿੰਘ ਰਾਣੂ,ਕਮਲਜੀਤ ਸਿੰਘ, ਹਰਦੀਪ ਸਿੰਘ ਰਾਣੂ,ਕੁਲਵਿੰਦਰ ਸਿੰਘ, ਚਮਨ ਸਿੰਘ, ਸਤਵੰਤ ਸਿੰਘ ਥਿੰਦ,ਚਰਨਜੀਤ ਕੌਰ,ਨਛੱਤਰ ਰਾਏ, ਗੁਰਚਰਨ ਸਿੰਘ ਰਾਣੂ, ਵਿੱਕੀ ਰਾਠੌਰ, ਬੱਬੂ ਵਿਰਕ, ਰਾਣੂ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਹਰਜਿੰਦਰ ਸਿੰਘ, ਪ੍ਰੀਤਕਮਲ ਸਿੰਘ,ਬੰਟੀ ਸਿੰਘ, ਜਸਵਿੰਦਰ ਸਿੰਘ ਹਾਜਰ ਸਨ।।