ਜੱਗਾ ਗਿੱਲ ਸਾਫੂਵਾਲਾ
ਮੇਰਾ ਮਾਖਿਅੋਂ ਮਿੱਠਾ ਮਾਹੀ ਏ ਗੁਲ਼ਕੰਦ ਜਿਹਾ
ਨੀਂ ਮੈਂ ਵਿੱਚ ਖ਼ੁਆਬਾਂ ਡਿੱਠਾ ਸੋਹਣੇ ਚੰਦ ਜਿਹਾ
ਮੇਰਾ ਮਾਖਿਅੋਂ ਮਿੱਠਾ ਮਾਹੀ ਏ …
ਨੀਂ ਮੈਂ ਵਿੱਚ ਖ਼ੁਆਬਾਂ ਡਿੱਠਾ …
ਉਹ ਨਾਂ ਹੀ ਬਹੁਤਾ ਮੱਧਰਾ ਤੇ ਨਾਂ ਉੱਚਾ ਏ
ਹੈ ਨੀਲ ਸਾਗਰ ਚੋਂ ਮਿਲਿਆ ਮੋਤੀ ਸੁੱਚਾ ਏ
ਜਾਪੇ ਸ਼ਿਵ ਦੇ ਲਿਖੇ ਮੁਹੱਬਤਾਂ ਵਾਲੇ ਬੰਦ ਜਿਹਾ
ਮੇਰਾ ਮਾਖਿਅੋਂ ਮਿੱਠਾ ਮਾਹੀ ਏ ..
ਨੀਂ ਮੈਂ ਵਿੱਚ ਖ਼ੁਆਬਾਂ ਡਿੱਠਾ ਸੋਹਣੇ ..
ਜ਼ਿੰਦਗੀ ਦੇ ਨਾਲ ਪਿਆਰ ਹੋ ਗਿਆ
ਉਸ ਦਾ ਜਦੋਂ ਦੀਦਾਰ ਹੋ ਗਿਆ
ਜ਼ਿੰਦਗੀ ਦੇ ਨਾਲ ਪਿਆਰ ਹੋ ਗਿਆ
ਉਸ ਦਾ ਜਦੋਂ ਦੀਦਾਰ ਹੋ ਗਿਆ
ਦਿਲ ਕਰਦਾ ਏ ਘੋਲ ਕੇ ਪੀਲਾਂ ਖੰਡ ਜਿਹਾ
ਮੇਰਾ ਮਾਖਿਅੋਂ ਮਿੱਠਾ ਮਾਹੀ ..
ਨੀ ਮੈਂ ਵਿੱਚ ਖ਼ੁਆਬਾਂ ਡਿੱਠਾ …
ਹਵਾ ਵਿੱਚੋਂ ਮੈਨੂੰ ਆਉਣ ਸੁਗੰਧਾਂ
ਮੈਂ ਤੱਤੜੀ ਸੱਚ ਦੱਸਦੀ ਸੰਗਾਂ
ਹਵਾ ਵਿੱਚੋਂ ਹੁਣ ਆਉਣ ਸੁਗੰਧਾਂ
ਮੈਂ ਤੱਤੜੀ ਅੱਜ ਦੱਸਦੀ ਸੰਗਾਂ
ਨਸ਼ਾ ਓਸਦਾ ਚੜਿਆ ਰਹਿੰਦਾ ਭੰਗ ਜਿਹਾ
ਮੇਰਾ ਮਾਖਿਅੋਂ ਮਿੱਠਾ ਮਾਹੀ …
ਨੀ ਮੈਂ ਵਿੱਚ ਖ਼ੁਆਬਾਂ ਡਿੱਠਾ …
ਮੈਂ ਸੰਗਦੀ-ਸੰਗਦੀ ਵੇਖ ਓਸ ਨੂੰ ਹੱਸ ਦੇਵਾਂ
ਪਿੰਡ ਗਿੱਲ ਦਾ ਸਾਫੂਵਾਲਾ ਸਭਨੂੰ ਦੱਸ ਦੇਵਾਂ
ਮੈਂ ਸੰਗਦੀ-ਸੰਗਦੀ ਵੇਖ ਓਸ ਨੂੰ ਹੱਸ ਦੇਵਾਂ
ਪਿੰਡ ਗਿੱਲ ਦਾ ਸਾਫੂਵਾਲਾ ਸਭਨੂੰ ਦੱਸ ਦੇਵਾਂ
ਜੋ ਦਿਲ ਦੀਆਂ ਛੇੜੇ ਤਾਰਾਂ ਕਿਸੇ ਤਰੰਗ ਜਿਹਾ
ਮੇਰਾ ਮਾਖਿਅੋਂ ਮਿੱਠਾ ਮਾਹੀ ਏ ਗੁਲ਼ਕੰਦ ਜਿਹਾ
ਮੈਂ ਵਿੱਚ ਖ਼ੁਆਬਾਂ ਡਿੱਠਾ ਸੋਹਣਾ ਚੰਦ ਜਿਹਾ