14.8 C
United Kingdom
Saturday, September 5, 2026

More

    ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੋਦੀ ਖਿਲਾਫ ਸਿਕਾਇਤ ਦਰਜ ਕਰਵਾਈ।

    ਮਹਿਲ ਕਲਾਂ 5 ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਪਿਛਲੇ ਦਿਨੀਂ ਨਰੇਂਦਰ ਮੋਦੀ ਵੱਲੋਂ ਰਾਮ ਜਨਮ ਭੂਮੀ ਪੂਜਨ ਮੌਕੇ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਉਂਦਿਆਂ ਰਮਾਇਣ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਹੈ ਬੋਲਿਆ ਸੀ ਜਿਸਦਾ ਸਮੁੱਚੇ ਸਿੱਖ ਜਗਤ ਵੱਲੋਂ ਵਿਰੋਧ ਵੀ ਹੋਇਆ ਸੀ ਏਸੇ ਸਬੰਧ ਵਿੱਚ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਗਿਆ ਹੈ ਕਿ ਮੋਦੀ ਦੀ ਏਸ ਬੱਜਰ ਕੁਰਹਿਤ ਦੇ ਖਿਲਾਫ਼ ਹਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇ ਜਿਸਤੇ ਚਲਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਜਿਲਾ ਜੱਥੇਬੰਦੀ ਵੱਲੋਂ ਕ੍ਰਮਵਾਰ ਮਹਿਲ ਕਲਾਂ ਅਤੇ ਠੁੱਲੀਵਾਲ ਥਾਣਿਆਂ ਵਿੱਚ ਜਾ ਕੇ ਨਰੇਂਦਰ ਮੋਦੀ ਦੇ ਖਿਲਾਫ ਸਿਕਾਇਤ ਦਰਜ ਕਰਵਾਈ ਗਈ ਇਸ ਮੌਕੇ ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ,ਸਰਕਲ ਮਹਿਲ ਕਲਾਂ ਦੇ ਮਹਿੰਦਰ ਸਿੰਘ ਸਹਿਜੜਾ,ਯੂਥ ਅਕਾਲੀ ਦਲ (ਅ) ਦੇ ਕੋਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਹਿੰਦੂਤਵ ਮੋਦੀ ਹਕੂਮਤ ਦਾ ਪੂਰਾ ਜੋਰ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਤੇ ਲੱਗਾ ਹੋਇਆ ਹੈ ਜਿਸਦੇ ਤਹਿਤ ਸਿੱਖ ਕੌਮ ਨੂੰ ਹਿੰਦੂਆਂ ਦਾ ਹਿੱਸਾ ਦਰਸਾਇਆ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੀ ਨਵੀ ਪੀੜ੍ਹੀ ਭੰਬਲਭੂਸੇ ਵਿੱਚ ਪਈ ਰਹੇ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਜਾਵੇ। ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵਾ ਵੱਲੋਂ ਹਰ ਆਏ ਦਿਨ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਅਜਿਹਾ ਸੋਸਾ ਛੱਡਿਆ ਜਾ ਰਿਹਾ ਹੈ ਜਿਸ ਨਾਲ ਕੌਮ ਨੂੰ ਕਮਜੋਰ ਕੀਤਾ ਜਾ ਸਕੇ ।ਉਨਾ ਕਿਹਾ ਕਿ ਹੁਣ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਵੀ ਦਸਮ ਗ੍ਰੰਥ ਦੀ ਕਥਾ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕੌਮ ਵਿੱਚ ਖਾਨਾਜੰਗੀ ਦਾ ਮਾਹੋਲ ਤਿਆਰ ਕੀਤਾ ਜਾਵੇ। ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੇ ਫਿਰਕੂ ਲੋਕਾਂ ਦੇ ਫਿਰਕੂ ਬਿਆਨਾ ਦਾ ਜੋਰਦਾਰ ਖੰਡਨ ਕਰਦੀ ਹੈ ਅਤੇ ਕਰਦੀ ਰਹੇਗੀ, ਜਿੰਨਾ ਚਿਰ ਮੋਦੀ ਆਪਣੀ ਗਲਤੀ ਨਹੀ ਮੰਨਦਾ ਉਨਾ ਚਿਰ ਸਾਡੀ ਪਾਰਟੀ ਵਿਰੋਧ ਕਰਦੀ ਰਹੇਗੀ। ਇਸ ਮੌਕੇ ਭਾਈ ਸੁੱਖਵਿੰਦਰ ਸਿੰਘ ਸੁੱਖੀ ਚੰਨਣਵਾਲ ਪ੍ਰਧਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਯੂਥ ਵਿੰਗ, ਮਲਕੀਤ ਸਿੰਘ ਮਹਿਲ ਖੁਰਦ ,ਮਲਕੀਤ ਸਿੰਘ ਮਹਿਲ ਕਲਾਂ ,ਮਹਿੰਦਰ ਸਿੰਘ ਮਹਿਲ ਕਲਾਂ, ਮਨਜਿੰਦਰ ਸਿੰਘ ਸਹੋਰ, ਜਸਵੀਰ ਸਿੰਘ ਬਿੱਲਾ ਸੰਘੇੜਾ, ਡਾ ਕੁਲਵਿੰਦਰ ਸਿੰਘ ਕਰਮਗੜ, ਇੰਦਰਜੀਤ ਸਿੰਘ ਮਾਂਗੇਵਾਲ, ਅਵਤਾਰ ਸਿੰਘ ਖਾਲਸਾ, ਮੁਖਤਿਆਰ ਸਿੰਘ ਛਾਪਾ, ਬਾਵਾ ਸਿੰਘ ਮਾਂਗੇਵਾਲ, ਨਛੱਤਰ ਸਿੰਘ ਮਾਂਗੇਵਾਲ, ਆਦਿ ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!