14.8 C
United Kingdom
Monday, June 22, 2026

More

    ਹਵਾਈ ਅੱਡੇ ‘ਤੇ ਫੜ੍ਹੇ ਸੋਨੇ ਦੀ ਹੋਵੇਗੀ ਨਿਲਾਮੀ

    ਮਾਨਚੈਸਟਰ (ਪੰਜ ਦਰਿਆ ਬਿਊਰੋ)

    ਨਵੰਬਰ 2018 ਵਿਚ ਦੁਬਈ ਤੋਂ ਮਾਨਚੈਸਟਰ ਆਏ ਇਕ ਯਾਤਰੀ ਤੋਂ ਕਸਟਮ ਵਿਭਗ ਵਲੋਂ ਕਿਲੋਆਂ ਦੀ ਮਾਤਰਾ ਵਿੱਚ ਸੋਨਾ ਫੜਿਆ ਗਿਆ ਸੀ। ਮਾਨਚੈਸਟਰ ਹਲਕੇ ਦੇ ਰਹਿਣ ਵਾਲੇ ਉਕਤ ਯਾਤਰੀ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ। ਐੱਚ. ਐੱਮ. ਆਰ. ਸੀ. ਵਲੋਂ ਨਵੇਂ ਕਾਨੂੰਨੀ ਨਿਯਮਾਂ ਤਹਿਤ ਅਜਿਹੇ ਕਿਸੇ ਵੀ ਫੰਡ ਨੂੰ ਜਨਤਕ ਭਲਾਈ ਲਈ ਵਰਤਿਆ ਜਾਂਦਾ ਹੈ, ਜਿਵੇਂ ਹਸਪਤਾਲਾਂ ਅਤੇ ਸਕੂਲਾਂ ਆਦਿ ਦੀ ਮਦਦ ਲਈ ਵਰਤਿਆ ਜਾਂਦਾ ਹੈ। ਇਸ ਕਾਰਜ ਲਈ ਮਾਨਚੈਸਟਰ ਹਵਾਈ ਅੱਡੇ ਤੋਂ ਬਰਾਮਦ ਕੀਤੀਆਂ 8 ਸੋਨੇ ਦੀਆਂ ਇੱਟਾਂ ਨਿਲਾਮ ਕੀਤੀ ਜਾਣ ਦਾ ਸਮਾਚਾਰ ਹੈ। ਲਗਭਗ 16 ਕਿਲੋ ਸੋਨੇ ਦੀ ਅੰਦਾਜ਼ਨ ਕੀਮਤ ਸਾਢੇ ਸੱਤ ਲੱਖ ਪੌਂਡ ਮਿੱਥੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!