ਬ੍ਰਿਸਬੇਨ (ਸੁਰਜੀਤ ਸੰਧੂ)
ਮਾਝਾ ਯੂਥ ਕਲੱਬ ਬਿ੍ਸਬੇਨ (ਆਸਟ੍ਰੇਲੀਆ) ਵੱਲੋਂ ਇਸ ਸਾਲ ਦੀ ਬਲੱਡ ਡੋਨੇਸ਼ਨ ਡਰਾਈਵ 5/10/2020 ਤੋਂ ਸ਼ੁਰੂ ਹੋਵੇਗੀ ਜੋ ਕਿ ਤਿੰਨ ਮਹੀਨੇ ਚਲੇਗੀ (ਅਕਤੂਬਰ, ਨਵੰਬਰ ਅਤੇ ਦਸੰਬਰ ਅੰਤ ਤੱਕ) , ਪਹਿਲੇ ਦਿਨ ਲੱਗਭੱਗ 30 ਕਲੱਬ ਮੈਂਬਰ ਖੂਨਦਾਨ ਕਰਨਗੇ ! ਬਿ੍ਸਬੇਨ ਸ਼ਹਿਰ ਦੇ ਸਾਰੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਇਸ ਸਾਲ 2020 ਵਿੱਚ ਵੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਮਾਝਾ ਕਲੱਬ ਵੱਲੋਂ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਮਨੁੱਖਤਾ ਦਾ ਵੱਧ ਤੋਂ ਵੱਧ ਭਲਾ ਹੋ ਸਕੇ । ਮਾਝਾ ਯੂਥ ਕਲੱਬ ਬਿ੍ਸਬੇਨ ਤੋਂ ਬਲਰਾਜ ਸਿੰਘ , ਪ੍ਰਣਾਮ ਸਿੰਘ ਹੇਰ, ਹਰਜੀਵਨ ਸਿੰਘ ਨਿੱਜਰ, ਰਵੀ ਧਾਰੀਵਾਲ , ਸਰਵਣ ਸਿੰਘ , ਬਿਬਨ ਰੰਧਾਵਾ , ਇੰਦਰਬੀਰ ਸਿੰਘ ,ਜੱਗਾ ਵੜੈਚ, ਸਾਬ ਛੀਨਾ , ਮੱਲੂ ਗਿੱਲ , ਅਤਿੰਦਰਪਾਲ , ਰਣਜੀਤ ਸਿੰਘ ਗਿੱਲ , ਆਕਾਸ਼ਦੀਪ , ਅਮਰਿੰਦਰ ਅੱਮੂ , ਨਵ ਵੜੈਚ , ਜਤਿੰਦਰਪਾਲ , ਪੰਮਾ ਗਿੱਲ , ਨਵਦੀਪ, ਅਮਨ ਛੀਨਾਂ, ਲਖਬੀਰ ਬੱਲ , ਗੁਰਜੀਤ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ !!