19.4 C
United Kingdom
Wednesday, June 24, 2026

More

    ਸਾਬਕਾ ਅਕਾਲੀ ਵਿਧਾਇਕ ਦਾ ਪੈਲੇਸ ਸੀਲ ਕਰਨ ਖਿਲਾਫ ਧਰਨਾ

    ਅਸ਼ੋਕ ਵਰਮਾ
    ਬਠਿੰਡਾ,1ਸਤੰਬਰ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਜੀਤ ਪੈਲੇਸ ਸੀਲ ਕਰਨ ਖਿਲਾਫ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਧਰਨਾ ਦੇਣ ਆਏ ਅਕਾਲੀ ਆਗੂਆਂ ਨੂੰ ਅੱਜ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ ਭੜਕੇ ਅਕਾਲੀਆਂ ਨੇ ਵਿੱਤ ਮੰਤਰੀ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਹੈ ਕਿ ਉਹ ਵਿੱਤ ਮੰਤਰੀ ਦੇ ਰਿਸ਼ਤੇਦਾਰ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕਿੀਆਂ ਅਤੇ  ਸ਼ਹਿਰ ‘ਚ ਹੋਣ ਵਾਲੇ ਨਾਜ਼ਾਇਜ਼ ਕਬਜਿਆਂ ਵਿਰੁੱਧ ਚੁੱਪ ਨਹੀਂ ਬੈਠਣਗੇ। ਉਨਾਂ ਆਖਿਆ ਕਿ  ਅੱਜ ਦਾ ਧਰਨਾ ਸੰਕੇਤਕ ਹੈ ਪਰ ਜੇ ਵਿੱਤ ਮੰਤਰੀ ਅਤੇ ਉਨਾਂ ਦੇ ਰਿਸ਼ਤੇਦਾਰ ਨੇ ਵਤੀਰਾ ਨਾਂ ਬਦਲਿਆ ਤਾਂ ਅਕਾਲੀ ਦਲ ਸੰਘਰਸ਼ ਤੇਜ ਕਰੇਗਾ।ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਸਰੂਪ ਚੰਦ ਸਿੰਗਲਾ ਨੇ ਜੀਤ ਪੈਲੇਸ ’ਚ ਪ੍ਰੈਸ ਕਾਨਫਰੰਸ ਕਰਕੇ ਜੈਜੀਤ ਸਿੰਘ ਜੌਹਲ ਤੇ ਸ਼ਹਿਰ ‘ਚ ਨਾਜਾਇਜ਼ ਕਬਜੇ ਕਰਵਾਉਣ ਸਬੰਧੀ ਦੋਸ਼ ਲਾਏ ਸਨ ਜਦੋਂਕਿ ਜੋਹਲ ਨੇ ਬਿਆਨ ਜਾਰੀ ਕਰਕੇ ਜੀਤ ਪੈਲੇਸ ਨੂੰ ਹੀ ਨਜਾਇਜ ਹੋਣ ਦਾ ਦਾਅਵਾ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਆਸ ਆਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸਿੰਗਲਾ ਖਿਲਾਫ ਕਾਰਵਾਈ ਹੋ ਸਕਦੀ ਹੈ। ਹਾਲਾਂਕਿ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਸੇ ਕਿਸਮ ਦੇ ਸਿਆਸੀ ਦਖਲ ਦੀ ਗੱਲ ਨੂੰ ਨਕਾਰਦਿਆਂ ਦਸਤਾਵੇਜ਼ ਨਾਂ ਹੋਣ ਕਾਰਨ ਜੀਤ ਪੈਲੇਸ ਸੀਲ ਕਰਨ ਦੀ ਗੱਲ ਆਖੀ ਸੀ ਪਰ ਅਕਾਲੀ ਆਗੂਆਂ ਨੇ ਇਸ ਨੂੰ ਸਿਆਸੀ ਬਦਲਾਖੋਰੀ ਨਾਲ ਕੀਤੀ ਕਾਰਵਾਈ ਕਰਾਰ ਦਿੱਤਾ ਹੈ। ਅੱਜ ਦੇ ਧਰਨੇ ’ਚ ਸਾਬਕਾ ਮੇਅਰ ਬਲਵੰਤ ਰਾਏ ਨਾਥ ਸਮੇਤ ਬਠਿੰਡਾ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਹਾਜਰ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!