3.1 C
United Kingdom
Sunday, March 8, 2026

More

    ਸੰਗੀਤ ਮੇਰੀ ਜਾਨ ਹੈ – ਸੁਖਵਿੰਦਰ ਸਿੰਘ

    ਵਿਸ਼ੇਸ਼ ਮੁਲਾਕਾਤ-
    ​ ਤੇਜਿੰਦਰ ਮਨਚੰਦਾ ਪੈਰਿਸ-
    ​ ​ ​ਈ-ਮੇਲ manchanda-arts@live.fr)

    ?ਸੁੱਖੀ ਜੀ,ਆਪਣੇ ਬੈਕ ਗਰਾਉਂਡ ਬਾਰੇ ਚਾਨਣਾ ਪਾੳ ?
    -ਮੈਂ ਪੰਜਾਬ ਅੰਮਿ੍ਤਸਰ ਵਿੱਚ ਪੈਦਾ ਹੋਇਆ,ਪਰ ਆਪਣੀ ਜ਼ਿੰਦਗੀ ਦਾ ਸ਼ੁਰੂਆਤੀ ਸਮਾਂ ਮੈਂ ਲੰਡਨ ਵਿੱਚ ਬਿਤਾਇਆ,ਜਦੋਂ ਮੈਂ ਸਕੂਲ ਪੜਦਾ ਹੀ ਸੀ, ਤਾਂ ਉਸ ਟਾਇਮ ਮੇਰੀ ਪਹਿਲੀ ਪੰਜਾਬੀ ਐਲਬਮ ‘ਮੁੰਡਾ ਸਾਉਥਾਲ ਦਾ’ ਆ ਗਈ ਸੀ,ਉਸ ਐਲਬਮ ਵਿੱਚ ਸਾਰੇ ਭੰਗੜੇ ਵਾਲੇ ਗੀਤ ਸਨ,ਲੋਕਾਂ ਨੇ ਇਸ ਐਲਬਮ ਨੂੰ ਬਹੁਤ ਪਸੰਦ ਕੀਤਾ,ਉਸ ਤੋਂ ਬਾਅਦ ਹੀ ਸਾਡੇ ਗਰੁੱਪ ਦੇ ਥੋੜ੍ਹੇ ਬਹੁਤ ਪ੍ਰੋਗਰਾਮ ਸ਼ੁਰੂ ਹੋ ਗਏ।ਫਿਰ ਮੈਂ ਫ਼ਿਲਮਾਂ ਦਾ ਹਿੱਸਾ ਬਣਨ ਲਈ ਮੁੰਬਈ ਆ ਗਿਆ,ਪਹਿਲੀ ਵਾਰ ਫ਼ਿਲਮ ਵਿੱਚ ਗਾਉਣ ਦਾ ਮੋਕਾ ਮੈਨੂੰ ਲਕਸ਼ਮੀ ਕਾਂਤ ਤੇ ਪਿਆਰੇ ਲਾਲ ਜੀ ਨੇ ਦਿੱਤਾ,ਏ.ਆਰ.ਰਹਿਮਾਨ ਜੀ ਨੇ ਮੇਰੇ ਤੋਂ ‘ਛਈਆਂ-ਛਈਆਂ’ ਗੀਤ ਗਵਾਇਆ ,ਇਸ ਗੀਤ ਲਈ ਮੈਨੂੰ ਬੈਸਟ ਪਲੇਅ-ਬੈਕ ਸਿੰਗਰ ਫਿਲਮ ਫੈਅਰ ਐਵਾਰਡ ਮਿਲਿਆ,ਇਹ ਬਹੁਤ ਲੰਬਾ ਤੇ ਅਨੰਦਮਈ ਸਫ਼ਰ ਰਿਹਾ।
    ?ਸੰਗੀਤ ਦੀ ਤਾਲੀਮ ਕਿੱਥੋ ਹਾਸਿਲ ਕੀਤੀ ?
    -ਸਮੇਂ ਨੇ ਹੀ ਦਿੱਤੀ ਹੈ,ਸੰਗੀਤ ਦੀ ਤਾਲੀਮ,ਮੈਂ ਪੀਰ ਬਾਬਾ ਦੀ ਮਜ਼ਾਹਰ ਤੇ ਜਾਂਦਾ ਸੀ,ਦਰਗਾਹਾਂ ‘ਚ ਗਿਆ ਜਿੱਥੇ ਸੰਗੀਤ ਬਿਲਕੁਲ ਸ਼ੁੱਧ ਹੁੰਦਾ ਹੈ,ਆਤਮਾ ਨੂੰ ਛੂਹ ਲੈਣ ਵਾਲਾ,ਓੱਥੋ ਹੌਲੀ-ਹੌਲੀ ਸਿੱਖਿਆ ਤੇ ਬਾਕੀ ਅਭਿਆਸ,ਰਿਆਜ਼ ਕਰਨ ਨਾਲ ਪਤਾ ਲੱਗਾ,ਬਕਾਇਦਾ ਕਿਸੇ ਕੋਲੋ ਤਾਲੀਮ ਨਹੀਂ ਲਈ, ਹਾਂ ! ਪਰ ਪੁਰਾਣੇ ਗਾਇਕਾਂ ਨੂੰ ਸੁਣਦਾ ਰਹਿੰਦਾ ਹਾਂ,ਉਹਨਾਂ ਦੀ ਗਾਇਕੀ ਦੇ ਅੰਦਾਜ਼ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ,ਬਾਕੀ ਮਾਂ ਸਰਸਵਤੀ ਦਾ ਆਸ਼ੀਰਵਾਦ ਹੈ।
    ?ਫ਼ਿਲਮ ਵਿੱਚ ਜਦੋਂ ਕੋਈ ਤੁਹਾਡਾ ਗੀਤ ਰਿਕਾਰਡ ਹੂੰਦਾ ਹੈ,ਕੀ ਉਹ ਗੀਤ ਤੁਹਾਡੀ ਪਸੰਦ ਦਾ ਹੂੰਦਾ ਹੈ ?
    -ਮੇਰੇ ਸਾਰੇ ਮਿਊਜ਼ਿਕ ਡਾਇਰੇਕਟਰ ਮੈਨੂੰ ਇਹ ਅਜ਼ਾਦੀ ਦਿੰਦੇ ਹਨ,’ਕਿ ਮੈਂ ਗੀਤ ਨੂੰ ਆਪਣੇ ਹਿਸਾਬ ਨਾਲ ਗਾ ਸਕਾਂ,ਜਿੱਥੇ ਦਿਲ ਨਹੀਂ ਮਨੰਦਾ ਉੱਥੇ ਕਿਸ ਤਰ੍ਹਾਂ ਗਾ ਸਕਦੇ ਹਾਂ !
    ?ਕੀ ਕਾਰਣ ਹੈ ! ਤੁਸੀਂ ਹੁਣ ਪੰਜਾਬੀ ਐਲਬਮ ਨਹੀਂ ਕਰਦੇ ?
    -ਕੋਈ ਕਾਰਣ ਨਹੀਂ,ਮੈਂ ਹੁਣ ਵੀ ਪੰਜਾਬੀ ਫ਼ਿਲਮਾਂ ਵਿੱਚ ਗੀਤ ਗਾਉਂਦਾ ਹਾਂ, ‘ਜੱਟ ਐਂਡ ਜੂਲੀਅਟ 2’ ਫ਼ਿਲਮ ਵਿੱਚ ਮੈਂ ਇੱਕ ਗਾਇਆ ਸੀ,ਪਰ ਮੈਂ ਬਾਲੀਵੁੱਡ ਸਿੰਗਰ ਹਾਂ,ਪਲੇਅ-ਬੈਕ ਗਾਉਣਾ ਮੇਰਾ ਪੇਸ਼ਾ ਹੈ,ਐਲਬਮ ਕਰਨ ਲਈ ਟਾਇਮ ਅਤੇ ਚੰਗਾ ਵਿਸ਼ਾ,ਦੋਨੋਂ ਚਾਹੀਦੇ ਹਨ,ਜਦੋਂ ਕੁਝ ਵਧੀਆ ਮਿਲੇਗਾ ਤਾਂ ਜ਼ਰੂਰ ਕਰਾਗਾਂ।
    ?ਪੰਜਾਬ ਨਾਲ ਜੁੜੀ ਕੋਈ ਖਾਸ ਯਾਦ ?
    -ਬਹੁਤ ਸਾਰੀਆ ਯਾਦਾਂ ਹਨ ਜੀ, ਮੈਂ ਹਰ ਯਾਦ ਨੂੰ ਅੱਜ ਵੀ ਯਾਦ ਕਰਕੇ ਜੀਅ ਰਿਹਾ ਹਾਂ,ਜਦੋਂ ਵੀ ਮੌਕਾ ਮਿਲਦਾ ਹੈ, ਤਾਂ ਮੈਂ ਪੰਜਾਬ ਜਾਦਾਂ ਹਾਂ,ਪੰਜਾਬ ਵਰਗੀ ਜ਼ਿੰਦਾਦਿਲੀ,ਓੱਥੋ ਦਾ ਖਾਣਾ, ਇਹ ਸਭ ਹੋਰ ਕਿੱਥੇ !
    ?ਤੁਹਾਡੀ ਨਜ਼ਰ ਵਿੱਚ ਸੰਗੀਤ ?
    -ਸੰਗੀਤ ਮੇਰੀ ਜਾਨ ਹੈ,ਮੇਰਾ ਪਹਿਲਾ ਪਿਆਰ ਹੈ,ਸੰਗੀਤ ਮੇਰੇ ਲਈ ਇੱਕ ਪੂਜਾ ਤੋਂ ਘੱਟ ਨਹੀਂ।
    ?ਕਿੰਨੀਆਂ ਭਾਸ਼ਾਵਾ ਵਿੱਚ ਗੀਤ ਗਾ ਚੁੱਕੇ ਹੋ ?
    -ਹੁਣ ਤਾਂ ਯਾਦ ਵੀ ਨਹੀਂ ! ਭਾਰਤ ਦੀਆਂ ਤਕਰੀਬਨ ਸਭ ਭਾਸ਼ਾਵਾਂ ਵਿੱਚ ਗਾ ਚੁੱਕਾ ਹਾਂ।
    ?ਤੁਹਾਡੇ ਕਿੰਨੇ ਗੀਤ ਰਿਕਾਰਡ ਹੋ ਚੁੱਕੇ ਹਨ ?
    -(ਹੱਸਦੇ ਹੋਏ)…ਹੁਣ ਮੈਂ ਕਿਸ ਤਰ੍ਹਾਂ ਗਿਣਾਂ..!
    ?ਹੁਣ ਤੱਕ ਦੇ ਆਪਣੇ ਮਿਊੁਜ਼ਿਕ ਦੇ ਸਫ਼ਰ ਤੋਂ ਸੰਤੁਸ਼ਟ ਹੋ ?
    -ਜੀ ਬਿਲਕੁਲ,ਬਹੁਤ ਸਾਰੇ ਯਾਦਗਾਰ ਗੀਤ ਗਾਏ,ਬਹੁਤ ਸਾਰੇ ਅੱਛੇ ਲੋਕਾਂ ਨਾਲ ਜੁੜਿਆਂ ਹਾਂ,ਬਹੁਤ ਖ਼ੂਬਸੂਰਤ ਰਿਹਾ ਹੈ ਇਹ ਸਫ਼ਰ।
    ?ਅੱਜ ਕਲ ਚੱਲ ਰਹੇ ‘ਰੈਪ’ ਮਿਊਜ਼ਿਕ ਬਾਰੇ ਕੀ ਕਹੋਗੇ? ਕੀ ਇਹ ਠੀਕ ਹੈ ?
    -ਰੈਪ ਮਿਊਜ਼ਿਕ ਦੀ ਅਲੱਗ ਪਹਿਚਾਣ ਹੈ,ਇਸ ਵਿੱਚ ਕੋਈ ਬੁਰਾਈ ਨਹੀਂ ਹੈ,ਹਾਂ ਪਰ ਸ਼ਬਦਾਵਲੀ ਵਿੱਚ ਗੰਦਗੀ ਅੱਛੀ ਨਹੀਂ ਲਗਦੀ ।
    ?ਗਾਇਕੀ ਤੋਂ ਇਲਾਵਾ ਤੁਹਾਡੇ ਹੋਰ ਕੀ ਸ਼ੋਂਕ ਹਨ ?
    -ਗਾਉਣਾ ਮੇਰਾ ਸ਼ੋਂਕ ਨਹੀਂ ਹੈ, ਜਨੂੰਨ ਹੈ,ਸ਼ੋਂਕ ਹੈ ਖਾਣਾ ਬਣਾਉਂਣਾ,ਸ਼ਰਾਰਤ ਕਰਨਾ…(ਹੱਸਦੇ ਹੋਏ)।
    ?ਨਵੇਂ ਗਾਇਕਾਂ ਨੂੰ ਕੀ ਮੇਸੈਜ ਦੇਣਾ ਚਾਹੋਗੇ ?
    -ਮੈਂ ਇਹੀ ਕਹਾਗਾਂ, ‘ਕਿ ਗਾਣੇ ਨੂੰ ਸਿਰਫ ਪੇਸ਼ਾ ਨਾ ਸਮਝੋ,ਜੇ ਇਸ ਨੂੰ ਜਜ਼ਬਾ ਬਣਾ ਕੇ ਗਾਓਗੇ ਤਾਂ ਇਹ ਲੰਬਾ ਅਤੇ ਖ਼ੂਬਸੂਰਤ ਸਫ਼ਰ ਬਣੇਂਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!