ਮਾਤਾ ਅੰਗਰੇਜ਼ ਕੌਰ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 1ਸਤੰਬਰ ਦਿਨ ਮੰਗਲਵਾਰ ਨੂੰ ਦੁੱਲਮਸਰ (ਮੋੜ ਨਾਭਾ) ਵਿਖੇ 12 ਵਜੇ ਪਵੇਗਾ
ਮਹਿਲ ਕਲਾਂ 30 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ।ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਮਾਤਾ ਅੰਗਰੇਜ਼ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਮੇਂ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿਆਮ ਸੁੰਦਰ ਅਰੋੜਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋ ਸਾਬਕਾ ਵਿਧਾਇਕ, ਪੰਜਾਬ ਦੇ ਮੁੱਖ ਮੰਤਰੀ ਦੇ ਪੀਏ ਕੈਪਟਨ ਸੰਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੂਪੀ ਕੌਰ ਹੰਡਿਆਇਆ,ਜਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਕਰਨਇੰਦਰ ਢਿਲੋਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਬਜੀਤ ਕੌਰ ਖੁੱਡੀ, ਚੇਅਰਮੈਨ ਨਗਰ ਟਰੱਸਟ ਮੱਖਣ ਸ਼ਰਮਾ, ਕਾਂਗਰਸੀ ਆਗੂ ਕਾਲਾ ਢਿਲੋ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਗਸੀਰ ਸਿੰਘ ਸੀਰਾ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਕਲਾਂ, ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ ,ਨਿਰਭੈ ਸਿੰਘ ਛੀਨੀਵਾਲ ਕਲਾਂ, ਸਰਪੰਚ ਬੁੱਧ ਸਿੰਘ ਭੋਤਨਾ, ਡਾ ਪ੍ਰਗਿਆ ਜੈਨ ਏ ਐਸ ਪੀ ਮਹਿਲ ਕਲਾਂ, ਲਖਵਿੰਦਰ ਸਿੰਘ ਐੱਸਐੱਚਓ ਠੁੱਲੀਵਾਲ ਜਸਵਿੰਦਰ ਕੌਰ ਐੱਸ ਐੱਚ ਓ ਮਹਿਲ ਕਲਾਂ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਅਕਾਲੀ ਯੂਥ ਆਗੂ ਰਿੰਕਾ ਕੁਤਬਾ ਬਾਹਮਣੀਆਂ, ਸਰਪੰਚ ਸ਼ਿਵਰਾਜ ਸਿੰਘ ਭੱਦਲਵਡ ,ਸਰਪੰਚ ਜਸ਼ਨਦੀਪ ਸਿੰਘ ਅਮਲਾ ਸਿੰਘ ਵਾਲਾ ,ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ,ਯੂਥ ਆਗੂ ਗੁਰਦੀਪ ਸਿੰਘ ਦੀਵਾਨਾ, ਸਾਬਕਾ ਚੇਅਰਮੈਨ ਡੋਗਰ ਸਿੰਘ, ਸਰਪੰਚ ਸੁਰਜੀਤ ਸਿੰਘ ਮੋੜ ਨਾਭਾ, ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਤੇ,ਹੈਪੀ ਢਿਲੋਂ, ਡਾ ਬਲਵੀਰ ਸਿੰਘ ਸੰਘੇੜਾ , ਪਾਵਨ ਸਿੰਘ ਖਿਆਲੀ ਨੇ ਮੌੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਗੁਰਮੇਲ ਸਿੰਘ ਮੌੜ ਨੇ ਦੱਸਿਆ ਕਿ ਮਾਤਾ ਅੰਗਰੇਜ਼ ਕੌਰ ਦੀ ਆਤਮ ਅਰਦਾਸ ਸਮਾਗਮ 1 ਸਤੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਦੁੱਲਮਸਰ (ਮੌੜ ਨਾਭਾ) ਬਰਨਾਲਾ ਵਿਖੇ ਹੋਵੇਗਾ। ਜਿੱਥੇ ਵੱਖ ਵੱਖ ਧਾਰਮਿਕ, ਸਮਾਜਿਕ, ਅਤੇ ਰਾਜਨੀਤਿਕ, ਜਥੇਬੰਦੀਆਂ ਦੇ ਆਗੂ ਮਾਤਾ ਜੀ ਨੂੰ ਸਰਧਾਜਲੀ ਭੇਟ ਕਰਨਗੇ।