3.1 C
United Kingdom
Sunday, March 8, 2026

More

    ਮੇਲ ਮਿਲਾਪ ਚੈਰਿਟੀ ਸੰਸਥਾ ਵੱਲੋਂ ਲੋੜਵੰਦਾਂ ਲਈ ਭੋਜਨ ਸੇਵਾ ਨਿਰੰਤਰ ਜਾਰੀ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੀ ਵੱਕਾਰੀ ਚੈਰਿਟੀ ਸੰਸਥਾ “ਮੇਲ ਮਿਲਾਪ” ਵੱਲੋਂ ਬਜ਼ੁਰਗਾਂ, ਲੋੜਵੰਦਾਂ, ਸਿਹਤ ਕਾਮਿਆਂ ਲਈ ਭੋਜਨ ਸੇਵਾ ਨਿਰੰਤਰ ਚੱਲ ਰਹੀ ਹੈ। ਸੰਸਥਾ ਦੇ ਸੇਵਾਦਾਰਾਂ ਵੱਲੋਂ ਖੁਦ ਪਕਾ ਕੇ ਗ਼ਰਮ ਭੋਜਨ ਆਪਣੇ ਹੱਥੀ ਪਹੁੰਚਦਾ ਕਰਨ ਤੱਕ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

    “ਮੇਲ ਮਿਲਾਪ” ਦੇ ਬੁਲਾਰੇ ਵੱਲੋਂ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਸਾਰੇ ਸੇਵਾਦਾਰ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭੋਜਨ ਤਿਆਰ ਕਰਕੇ ਵਰਤਾਉਂਦੇ/ਵੰਡਦੇ ਹਨ। ਸਭ ਤੋਂ ਪਹਿਲਾਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਦਿਆਂ ਮਾਸਕ, ਦਸਤਾਨਿਆਂ ਦਾ ਪ੍ਰਯੋਗ ਯਕੀਨੀ ਬਣਾਇਆ ਜਾ ਰਿਹਾ ਹੈ।

    ਉਹਨਾਂ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਰਹੀ ਹੈ। ਉਹਨਾਂ ਗਲਾਸਗੋ ਤੇ ਆਸ ਪਾਸ ਦੇ ਇਲਾਕਿਆਂ ਦੇ ਚਾਹਵਾਨ ਸੇਵਾਦਾਰਾਂ ਨੂੰ ਸੱਦਾ ਦਿੱਤਾ ਹੈ ਕਿ ਜੇਕਰ ਕੋਈ ਵੀ ਸੱਜਣ ਉਹਨਾਂ ਨਾਲ ਰਲ ਕੇ ਸੇਵਾ ਕਾਰਜਾਂ ਵਿੱਚ ਸਾਥ ਦੇਣ ਦਾ ਇੱਛੁਕ ਹੈ ਤਾਂ ਸਵਾਗਤ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!