23.7 C
United Kingdom
Sunday, June 21, 2026

More

    ਮਿਸ਼ਨ ਫਤਿਹ : 1000 ਮਾਸਕ, 200 ਕੱਪੜੇ ਦੇ ਥੈਲੇ ਮਹਿਲ ਕਲਾਂ ਵਿਖੇ ਵੰਡੇ ਗਏ

    ਪਲਾਸਟਿਕ ਦੇ ਲਿਫਾਫੇ ਛੱਡ ਕੱਪੜੇ ਦੇ ਥੈਲੇ ਵਰਤੋਂ ਕਰਨ ਦਾ ਸੁਨੇਹਾ ਦਿੱਤਾ
    ਮਹਿਲ ਕਲਾਂ 29 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
    ਮਿਸ਼ਨ ਫਤਿਹ ਤਹਿਤ ਜ਼ਿਲ•ਾ ਪ੍ਰਸ਼ਾਸਨ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਜੈ ਭਾਸਕਰ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਮਹਿਲ ਕਲਾਂ ਦੇ ਮੇਨ ਚੌਂਕ ਅਤੇ ਬਾਜ਼ਾਰ ਵਿੱਚ ਕਰੋਨਾ ਮਹਾਮਾਰੀ ਦੀ ਜੰਗ ਦੌਰਾਨ ਮਾਸਕ ਨਾ ਪਾਉਣ ਵਾਲਿਆਂ ਨੂੰ ਮੁਫਤ ਮਾਸਕ ਵੰਡੇ ਗਏ। ਨਾਲ ਹੀ ਮਾਸਕ ਪਾਉਣ ਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਵਰਤਣ ਵਾਲਿਆਂ ਨੂੰ ‘ਬੇਟੀ ਬਚਾਓ, ਬੇਟੀ ਪੜ•ਾਓ’ ਮੁਹਿੰਮ ਤਹਿਤ ਕਪੜੇ ਦੇ ਥੈਲੇ ਮੁਫਤ ਵੰਡੇ ਗਏ।
    ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਅਤੇ ਐਸ ਐਚ ਓ ਮਹਿਲ ਕਲਾਂ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਬਰਨਾਲਾ ਜ਼ਿਲ•ੇ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ•ਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਮਹਿਲ ਕਲਾਂ ਵਿਖੇ ਵਲੰਟੀਅਰ ਨਿਰਮਲ ਸਿੰਘ ਪੰਡੋਰੀ ਦੀ ਅਗਵਾਈ ਹੇਠ ਟੀਮ ਨੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ 1000 ਮਾਸਕ ਅਤੇ 200 ਕਪੜੇ ਦੇ ਥੈਲੇ ਵੰਡੇ ਗਏ ਹਨ। ਉਹਨਾਂ ਕਿਹਾ ਕਿ ‘ਬੇੇਟੀ ਬਚਾਓ, ਬੇਟੀ ਪੜ•ਾਓ ਮੁਹਿੰਮ ਤਹਿਤ ਕਪੜੇ ਦੇ ਤਿਆਰ ਕਰਵਾਏ ਥੈਲੇ ਪਲਾਸਿਟਕ ਦੇ ਲਿਫਾਫੇ ਨਾ ਵਰਤਣ ਦਾ ਸੁਨੇਹਾ ਦਿੰਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਜ਼ਿਲ•ਾ ਪ੍ਰਸ਼ਾਸਨ ਨੂੰ ਆਪਣਾ ਯੋਗਦਾਨ ਦੇਕੇ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਅਦਾ ਕਰਨ।
    ਇਸ ਮੌਕੇ ਵਲੰਟੀਅਰ ਜਸਵੰਤ ਸਿੰਘ ਲਾਲੀ, ਅਮ੍ਰਿਤਪਾਲ ਸਿੰਘ ਨਾਈਵਾਲਾ, ਇੰਦਰਜੀਤ ਸਿੰਘ, ਸੰਦੀਪ ਸਿੰਘ ਬੀਹਲਾ, ਰਵੀਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਪੰਡੋਰੀ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!