24.5 C
United Kingdom
Tuesday, June 23, 2026

More

    ਬਠਿੰਡਾ ਜਿਲ੍ਹੇ ਦੇ 76 ਪਿੰਡਾਂ ’ਚ ਲੀਡਰਾਂ ਨੂੰ ਰੋਕਣ ਲਈ ਨਾਕਾਬੰਦੀ ਚੌਥੇ ਦਿਨ ਵੀ ਜਾਰੀ

    ਅਸ਼ੋਕ ਵਰਮਾ
    ਬਠਿੰਡਾ,28 ਅਗਸਤ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਰੋਨਾ  ਦੀ ਆੜ ਹੇਠ ਕਿਸਾਨ ਮਾਰੂ ਖੇਤੀ  ਆਰਡੀਨੈਂਸ  ਮੜ ਰਹੀ ਕੇਂਦਰ ਦੀ ਮੋਦੀ ਹਕੂਮਤ ਖਿਲਾਫ 25  ਅਗਸਤ ਤੋਂ ਪੰਜਾਬ ਦੇ ਪਿੰਡਾਂ ਵਿਚ ਪਹੁੰਚਣ ਵਾਲੇ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪਿੰਡਾ ਵਿੱਚ ਵੜਨ ਤੋਂ ਰੋਕਣ ਲਈ ਜਿਲਾ ਬਠਿੰਡਾ ਦੇ 76  ਪਿੰਡਾਂ ਦੇ ਰਸਤਿਆਂ  ਨਾਕਿਆ ਤੇ ਪਿੰਡ ਵਿੱਚ ਅਕਾਲੀ ਭਾਜਪਾ ਦੇ ਲੀਡਰਾਂ ਦਾ ਪਿੰਡ  ਵਿੱਚ ਵੜਨਾ ਮਨਾ ਹੈ ਦੇ ਬੈਨਰ ਲਾ ਕੇ ਪਿੰਡਾਂ ਵਿੱਚ ਅੱਜ ਚੌਥੇ ਦਿਨ ਵੀ ਕਿਸੇ ਵੋਟ ਪਾਰਟੀਆਂ ਦੇ ਆਗੂਆਂ ਨੂੰ ਵੜਨ ਨਹੀਂ ਦਿੱਤਾ ।    ਜਿਲਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ  ਸਿੰਘ ਰਾਜੂ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾ ਵਿਚ ਐਲ ਸੀ ਡੀਆਂ ਰਾਹੀਂ ਧੱਕੇ ਨਾਲ ਖੋਹੀਆਂ ਜਮੀਨਾਂ ਦੇ ਸੰਘਰਸ਼ ਦੀ ਫਿਲਮ ਖੇਤਾਂ ਦੇ ਪੁੱਤ ਜਾਗ ਪਏ ਵਿਖਾਈ ਗਈ,। ਬੁਲਾਰਿਆਂ ਨੇ ਇਹਨਾਂ ਆਰਡੀਨੈਂਸਾਂ ਰਾਹੀਂ ਸਰਕਾਰ ਵੱਲੋਂ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰ ਪ੍ਰਾਈਵੇਟ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ ਦੇਣ ਖਿਲਾਫ ਸੰਘਰਸ ਤਿੱਖਾ ਕਰਨ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਦੇ ਸੰਘਰਸ ਦੀਆਂ ਮੁੱਖ ਮੰਗਾਂ ਹਨ ਤੇ ਤਿੰਨੇ ਖੇਤੀ  ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਸਮੇਤ ਜਮੀਨਾਂ ਅਕਵਾਇਰ ਕਾਨੂੰਨ ਚ ਕਿਸਾਨ ਵਿਰੋਧੀ ਸੋਧਾਂ ਦੀ ਤਜਵੀਜ ਦਾ ਖਰੜਾ ਵਾਪਸ ਲਏ ਜਾਣ , ਡੀਜਲ-ਪੈਟ੍ਰੋਲ ਕਾਰੋਬਾਰ ਦਾ ਸਰਕਾਰੀ ਕਰਨ ਕਰਕੇ ਭਾਰੀ ਟੈਕਸ ਵਾਪਸ ਲਏ ਜਾਣ ਅਤੇ ਖੇਤੀ ਲਈ ਡੀਜਲ ਅੱਧ ਮੁੱਲ ਤੇ ਦਿੱਤਾ ਜਾਵੇ  , ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠਾਂ ਅਤੇ ਬੁਧੀਜੀਵੀਆਂ ਦੇ ਲਿਖਣ ਬੋਲਣ ਤੇ ਲਾਈ ਪਬੰਦੀ ਖਤਮ ਕੀਤੀ ਜਾਵੇ ਅਤੇ ਮੋਨਟੇਕ ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ ਅਤੇ ਇਸ ਵੱਲੋਂ ਜਾਰੀ ਕੀਤੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!